ਨਵੀਂ ਦਿੱਲੀ: ਅਦਾਕਾਰਾ ਮੌਨੀ ਰਾਏ ਨੇ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬਿਹਤਰੀਨ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ। ਜਦੋਂ ਵੀ ਉਹ ਪਰਦੇ ‘ਤੇ ਆਉਂਦੀ ਹੈ, ਲੋਕ ਉਸ ਤੋਂ ਨਜ਼ਰਾਂ ਨਹੀਂ ਹਟਾ ਪਾਉਦੇ। ਉਸ ਨੇ ਆਪਣੀ ਮਿਹਨਤ ਅਤੇ ਜ਼ਬਰਦਸਤ ਅਦਾਕਾਰੀ ਦੇ ਦਮ ‘ਤੇ ਹੀ ਇੰਡਸਟਰੀ ‘ਚ ਉੱਚ ਮੁਕਾਮ ਹਾਸਲ ਕੀਤਾ ਹੈ। ਹਾਲਾਂਕਿ ਮੌਨੀ ਪਿਛਲੇ ਕੁਝ ਸਮੇਂ ਤੋਂ ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ ‘ਚ ਹੈ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਵਧ ਰਹੀ ਹੈ। ਮੌਨੀ ਦੀ ਹਰ ਅਦਾ ਤੇ ਦੁਨੀਆ ਭਰ ਦੇ ਲੋਕ ਆਕਰਸ਼ਿਤ ਹੁੰਦੇ ਹਨ। ਅਜਿਹੇ ‘ਚ ਪ੍ਰਸ਼ੰਸਕ ਵੀ ਉਸ ਦੇ ਨਵੇਂ ਅਵਤਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੁਣ ਇਕ ਵਾਰ ਫਿਰ ਮੌਨੀ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀ ਝਲਕ ਦਿਖਾਈ ਹੈ। ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ‘ਚ ਮੌਨੀ ਨੂੰ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ, ਉਸਨੇ ਇੱਕ ਨੈੱਟ ਦਾ ਦੁਪੱਟਾ ਕੈਰੀ ਕੀਤਾ ਹੋਇਆ ਹੈ। ਲੁੱਕ ਨੂੰ ਪੂਰਾ ਕਰਨ ਲਈ ਮੌਨੀ ਨੇ ਸਮੋਕੀ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਹਨ। ਇਸ ਦੇ ਨਾਲ ਉਸ ਨੇ ਇੱਕ ਹੈਵੀ ਹਾਰ ਪਹਿਨਿਆ ਹੋਇਆ ਹੈ। ਇੱਥੇ ਮੌਨੀ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ। ਇਸ ਲੁੱਕ ‘ਚ ਵੀ ਮੌਨੀ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਲੋਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ। ਮੌਨੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕੁਝ ਹੀ ਸਮੇਂ ‘ਚ ਲੱਖਾਂ ਲਾਈਕਸ ਆ ਚੁੱਕੇ ਹਨ।












