ਐਮੀ ਵਿਰਕ ਅਤੇ ਨੀਰੂ ਬਾਜਵਾ ਦੀ ਫ਼ਿਲਮ ਲੌਂਗ ਲਾਚੀ-2 ਦਾ ਇੱਕ ਹੋਰ ਨਵਾਂ ਪੰਜਾਬੀ ਗੀਤ ਲਾਹੌਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਜੀ ਹਾਂ ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਦਰਸ਼ਕਾਂ ਨੂੰ ਨੱਚ-ਟੱਪਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਗੀਤ ਦੇ ਬੋਲ Kavvy Riyaaz ਨੇ ਲਿਖੇ ਨੇ ਤੇ ਮਿਊਜ਼ਿਕ Gaiphy ਨੇ ਦਿੱਤਾ ਹੈ। ਗਾਣੇ ਦੇ ਵੀਡੀਓ ਚ ਐਮੀ ਵਿਰਕ, ਨੀਰੂ ਬਾਜਵਾ, ਅੰਬਰਦੀਪ ਅਤੇ ਫ਼ਿਲਮ ਦੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਬਰਫੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗਾਣੇ ਵਿਊਜ਼ ਲਗਾਤਾਰ ਵੱਧ ਰਹੇ ਹਨ।
ਗੀਤ ਨੂੰ ਲਿਖਣ ਦੇ ਨਾਲ ਨਾਲ ਆਪਣੀ ਆਵਾਜ਼ ਦਿੱਤੀ ਹੈ ਪਵਿੱਤਰ ਲਸੋਈ ਨੇ। ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਨੇ। ਫਿਲਮ ਦੀ ਸਟਾਰ ਕਾਸਟ ਦੇ ਵਿੱਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਅਲਾਵਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਤੇ ਹੋਰ ਦਿੱਗਜ ਮੌਜੂਦ ਹਨ। ਫਿਲਮ ਡਰਾਮਾ, ਕਮੇਡੀ, ਰੋਮਾਂਸ ਦਾ ਸੰਪੂਰਨ ਮਿਸ਼ਰਣ ਹੋਣ ਵਾਲੀ ਹੈ। ਇਸ ਦੀ ਕਹਾਣੀ ਬੇਹੱਦ ਮਜ਼ੇਦਾਰ ਹੈ। ਕਿਵੇਂ ਹੁਣ ਇੱਕ ਪੰਜਾਬੀ ਪਰਿਵਾਰ ਮੁਸਲਿਮ ਹੋਣ ਦਾ ਨਾਟਕ ਕਰਦਾ ਹੈ ਤੇ ਕਿਵੇਂ 1947 ਦੀ ਵੰਡ ਤੋਂ ਪਹਿਲਾਂ ਵਾਲਾ ਮਾਹੌਲ ਬਣਾਇਆ ਜਾਂਦਾ ਹੈ ਨਾਲ ਹੀ ਇਹ ਵੀ ਦੇਖਣਾ ਖ਼ਾਸ ਰਹੇਗਾ ਕਿ ਇਸ ਵਾਰ ਲਾਚੀ ਨੂੰ ਕਿਹੜਾ ਲੌਂਗ ਮਿਲੇਗਾ- ਐਮੀ ਵਿਰਕ ਜਾਂ ਅੰਬਰਦੀਪ ਸਿੰਘ। ਨੀਰੂ ਬਾਜਵਾ,ਐਮੀ ਵਿਰਕ ਤੇ ਅੰਬਰਦੀਪ ਸਿੰਘ ਦੀ ਇਹ ਫ਼ਿਲਮ 19 ਅਗਸਤ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।