ਪੰਜਾਬੀ ਇੰਡਸਟਰੀ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ ‘ਪਾਣੀ ਚਾ ਮਧਾਣੀ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।ਹਾਲ ਹੀ ‘ਚ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਦੀ ਆਵਾਜ਼ ‘ਚ ਫ਼ਿਲਮ ਦਾ ਰੋਮਾਂਟਿਕ ਗੀਤ ‘ਗੋਰੀ ਦੀਆਂ ਝਾਂਜਰਾਂ’ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।ਨੀਰੂ ਬਾਜਵਾ ਵੀ ਇਸ ਗੀਤ ਦਾ ਪੂਰਾ ਲੁਤਫ ਲੈਂਦੀ ਹੋਈ ਨਜ਼ਰ ਆ ਰਹੀ ਹੈ।
ਉਨ੍ਹਾਂ ਨੇ ‘ਗੋਰੀ ਦੀਆਂ ਝਾਂਜਰਾਂ’ ਗੀਤ ਉੱਤੇ ਇੱਕ ਹੋਰ ਪਿਆਰੀ ਜਿਹੀ ਵੀਡੀਓ ਬਣਾ ਕੇ ਪੋਸਟ ਕੀਤੀ ਹੈ। ਇਸ ਵੀਡੀਓ ਚ ਉਨ੍ਹਾਂ ਨੇ ਬਲੈਕ ਰੰਗ ਟੀ ਲੈਦਰ ਵਾਲੀ ਟਾਈਟ ਪੈਂਟ ਪਾਈ ਹੋਈ ਅਤੇ ਨਾਲ ਹੀ ਵ੍ਹਾਈਟ ਰੰਗ ਦੀ ਸ਼ਰਟ ਦੇ ਨਾਲ ਆਪਣੀ ਲੁੱਕ ਨੂੰ ਦਿਲਕਸ਼ ਬਣਾਇਆ ਹੈ। ਉਨ੍ਹਾਂ ਨੇ ਪੈਰਾਂ ਚ ਗੋਲਡ ਵਾਲੀ ਝਾਂਜਰਾਂ ਵੀ ਪਾਈਆਂ ਹੋਈਆਂ ਨੇ। ਵੀਡੀਓ ਚ ਦੇਖ ਸਕਦੇ ਹੋ ਉਹ ਗੋਰੀ ਦੀਆਂ ਝਾਂਜਰਾਂ ਗੀਤ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖਰ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
ਇਸ ਤੋਂ ਇਲਾਵਾ ਫਿਲਮ ਦੀ ਗੱਲ ਕੀਤੀ ਜਾਵੇ ਤਾਂ ‘ਸ਼ਾਵਾ ਨੀ ਗਿਰਧਾਰੀ ਲਾਲ’ ਇਸ ਮਹੀਨੇ ਯਾਨੀ ਕਿ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹ ਪੰਜਾਬੀ ਇੰਡਸਟਰੀ ਦੀ ਉਘੀ ਅਦਾਕਾਰਾ ਹੈ ਜਿਸ ਨੇ ਆਪਣੀ ਮੇਹਨਤ ਸਦਕਾ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾ ਲਈ ਹੈ ਤੇ ਪ੍ਰਸ਼ੰਸਕਾਂ ਦੁਆਰਾ ਉਸਦੇ ਕੰਮ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਹੁਣ ਤੱਕ ਨੀਰੂ ਬਾਜਵਾ ਬਹੁਤ ਫਿਲਮ ਦੇ ਵਿੱਚ ਨਜ਼ਰ ਆ ਚੁਕੀ ਹੈ ਜਿਵੇ ਕਿ – ਜਿਹਨੇ ਮੇਰਾ ਦਿਲ ਲੁਟਿਆ , ਛੜਾ , ਲੌਂਗ ਲਾਚੀ , ਜੱਟ ਐਂਡ ਜੁਲੀਅਟ , ਜੱਟ ਐਂਡ ਜੁਲੀਅਟ 2 , ਆਟੇ ਦੀ ਚਿੜੀ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹਨਾਂ ਦੁਆਰਾ ਨੀਰੂ ਨੇ ਫੈਨਜ਼ ਦੇ ਦਿਲ ‘ਚ ਖਾਸ ਜਗ੍ਹਾ ਬਣਾ ਲਈ ਹੈ।