ਪੰਜਾਬੀ ਫ਼ਿਲਮ ਲੌਂਗ ਲਾਚੀ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ ਮੁੱਖ ਭੂਮਿਕਾ ਵਿੱਚ ਸਨ। ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੇ ਦੂਜੇ ਭਾਗ ਦੀ ਉਡੀਕ ਕਰ ਰਹੇ ਸੀ। ਉਡੀਕ ਦੀਆਂ ਘੜੀਆਂ ਖਤਮ ਕਰਦੇ ਹੋਏ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਉਨ੍ਹਾਂ ਨੇ ਲੌਂਗ ਲਾਚੀ 2 ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ।
ਜੀ ਹਾਂ ਨੀਰੂ ਬਾਜਵਾ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Soooooo #launglaachi 2 is finally happening ! ਮੈਂ ਬਹੁਤ ਉਤਸ਼ਾਹਿਤ ਹਾਂ! ਮੁਬਾਰਕਾਂ ਟੀਮ ਨੂੰ ! ਜੁੜੇ ਰਹੋ !’ ਉਨ੍ਹਾਂ ਨੇ ਨਾਲ ਹੀ ਅੰਬਰਦੀਪ ਸਿੰਘ, ਐਮੀ ਵਿਰਕ ਤੇ ਫ਼ਿਲਮ ਦੀ ਬਾਕੀ ਟੀਮ ਨੂੰ ਵੀ ਟੈਗ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਦੱਸ ਦਈਏ ਲੌਂਗ ਲਾਚੀ 2 ਇਸ ਸਾਲ ਰਿਲੀਜ਼ ਹੋਵੇਗੀ।












