April 22, 2024, 9:40 am
----------- Advertisement -----------
HomeNewsEntertainmentਨੇਹਾ ਕੱਕੜ ਵੰਡ ਰਹੀ ਸੀ ਗਰੀਬ ਬੱਚਿਆਂ ਨੂੰ ਪੰਜ ਸੌ ਦੇ ਨੋਟ,...

ਨੇਹਾ ਕੱਕੜ ਵੰਡ ਰਹੀ ਸੀ ਗਰੀਬ ਬੱਚਿਆਂ ਨੂੰ ਪੰਜ ਸੌ ਦੇ ਨੋਟ, ਮਚ ਗਈ ਹਫੜਾ-ਦਫੜੀ (ਵੀਡੀਓ)

Published on

----------- Advertisement -----------

ਬਾਲੀਵੁੱਡ ਫਿਲਮ ਇੰਡਸਟਰੀ ‘ਚ ਸੈਲਫੀ ਕੁਈਨ ਦੇ ਨਾਂ ਨਾਲ ਮਸ਼ਹੂਰ ਨੇਹਾ ਕੱਕੜ ਦੀ ਦਰਿਆਦਿਲੀ ਕਿਸੇ ਤੋਂ ਲੁਕੀ ਨਹੀਂ ਹੈ। ਸੈੱਟ ‘ਤੇ ਜਾਂ ਸੈੱਟ ਤੋਂ ਬਾਹਰ ਕਿਸੇ ਦਾ ਵੀ ਦਰਦ ਦੇਖ ਕੇ ਉਹ ਭਾਵੁਕ ਹੋ ਜਾਂਦੀ ਹੈ।ਇਸ ਦੇ ਨਾਲ ਹੀ ਨੇਹਾ ਲੋਕਾਂ ਦੀ ਮਦਦ ਕਰਨ ‘ਚ ਕਦੇ ਵੀ ਪਿੱਛੇ ਨਹੀਂ ਹਟਦੀ। ਪਰ ਇਸ ਦੌਰਾਨ, ਉਨ੍ਹਾਂ ਲਈ ਦੂਜਿਆਂ ਦੀ ਮਦਦ ਕਰਨਾ ਭਾਰੀ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਨੇਹਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨਾ ਸਿਰਫ ਉਹ ਪਰੇਸ਼ਾਨ ਰੋਂਦੀ ਨਜ਼ਰ ਆ ਰਹੀ ਹੈ। ਸਗੋਂ ਪ੍ਰਸ਼ੰਸਕ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ।ਨੇਹਾ ਕੱਕੜ ਦਾ ਇੱਕ ਵਾਇਰਲ ਵੀਡੀਓ ਹੈ। ਨੇਹਾ ਦਾ ਇਹ ਵੀਡੀਓ ਰੈਸਟੋਰੈਂਟ ਦਾ ਹੈ। ਇਸ ‘ਚ ਨੇਹਾ ਕੱਕੜ ਕਾਰ ‘ਚ ਬੈਠੀ ਨਜ਼ਰ ਆ ਰਹੀ ਹੈ।

https://www.instagram.com/voompla/?utm_source=ig_embed&ig_rid=f27087c8-7797-4ac5-9e54-1d57d16c3593

ਇਸ ਦੇ ਨਾਲ ਹੀ ਕਈ ਬੱਚੇ ਉਸ ਦੀ ਕਾਰ ਨੂੰ ਘੇਰ ਕੇ ਰੌਲਾ ਪਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਅਚਾਨਕ ਰੌਲਾ ਪਾਉਣ ਲੱਗਦੇ ਹਨ। ਨੇਹਾ ਬੱਚਿਆਂ ਨੂੰ 500 ਦੇ ਨੋਟ ਵੰਡ ਰਹੀ ਸੀ, ਜਦੋਂ ਰੈਸਟੋਰੈਂਟ ਦਾ ਗਾਰਡ ਉੱਥੇ ਆ ਗਿਆ ਅਤੇ ਬੱਚਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਹੀ ਗਾਰਡ ਨੇ ਬੱਚਿਆਂ ਨੂੰ ਉਥੋਂ ਹਟਾਉਣਾ ਸ਼ੁਰੂ ਕੀਤਾ ਤਾਂ ਸਾਰੇ ਇਕੱਠੇ ਹੋ ਕੇ ਉੱਚੀ-ਉੱਚੀ ਰੌਲਾ ਪਾਉਣ ਲੱਗੇ।ਬੱਚਿਆਂ ਨੂੰ ਇਸ ਤਰ੍ਹਾਂ ਚੀਕਦੇ ਦੇਖ ਕੇ ਨੇਹਾ ਘਬਰਾ ਜਾਂਦੀ ਹੈ। ਇਸ ਦੇ ਨਾਲ ਹੀ ਰੌਲਾ ਪੈਣ ਕਾਰਨ ਉਹ ਮੂੰਹ ਲੁਕੋ ਕੇ ਰੋਣ ਲੱਗ ਜਾਂਦੀ ਹੈ। ਇਸ ਪੂਰੀ ਵੀਡੀਓ ‘ਚ ਨੇਹਾ ਕਾਫੀ ਇਮੋਸ਼ਨਲ ਅਤੇ ਨਰਵਸ ਨਜ਼ਰ ਆ ਰਹੀ ਹੈ। ਉਸੇ ਸਮੇਂ ਨੇਹਾ ਕਾਰ ਦੀ ਖਿੜਕੀ ਵੱਲ ਪਿੱਠ ਕਰਕੇ ਬੈਠ ਗਈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਨਾਰਾਜ਼ਗੀ ਜਤਾ ਰਹੇ ਹਨ। ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਉੱਥੇ ਖੜ੍ਹੇ ਲੋਕ ਇਹ ਸਭ ਤਮਾਸ਼ਾ ਕਿਵੇਂ ਦੇਖ ਰਹੇ ਸਨ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਇਹ ਵੀ ਕਹਿ ਰਹੇ ਹਨ ਕਿ ਬੱਚਿਆਂ ਨੂੰ ਪਹਿਲਾਂ ਹੀ ਕਿਉਂ ਨਹੀਂ ਹਟਾਇਆ ਗਿਆ। ਤਾਂ ਕਈਆਂ ਨੇ ਕਿਹਾ ਕਿ ਇਹ ਬੱਚੇ ਚੋਰ ਹਨ ਭਿਖਾਰੀ ਨਹੀਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ

ਮੋਹਾਲੀ, 22 ਅਪ੍ਰੈਲ 2024 - ਗੁਜਰਾਤ ਟਾਈਟਨਸ ਨੇ IPL-2024 ਵਿੱਚ ਆਪਣੀ ਚੌਥੀ ਜਿੱਤ ਦਰਜ...

ਕਿਸਾਨ ਅੱਜ ਜੀਂਦ ਤੋਂ ਕਰਨਗੇ ਕਰਨਗੇ ਵੱਡਾ ਐਲਾਨ: ਸ਼ੰਭੂ ‘ਚ 6 ਦਿਨਾਂ ਤੋਂ ਰੇਲਵੇ ਟਰੈਕ ਜਾਮ, ਅੱਜ ਵੀ 61 ਟਰੇਨਾਂ ਰੱਦ, 34 ਰੂਟ ਡਾਇਵਰਟ

ਸ਼ੰਭੂ ਬਾਰਡਰ, 22 ਅਪ੍ਰੈਲ 2024 - ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਹੋਇਆ ਦਰਜ, SGPC ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਅੰਮ੍ਰਿਤਸਰ, 22 ਅਪ੍ਰੈਲ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ...

ਹੱਡੀਆਂ ਨੂੰ ​​ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਅੱਜ ਤੋਂ ਹੀ ਇਹ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ

ਸਰੀਰ ਦੀ ਬਣਤਰ ਨੂੰ ਮਜ਼ਬੂਤ ​​ਅਤੇ ਸਹੀ ਆਕਾਰ ਵਿਚ ਰੱਖਣ ਲਈ ਹੱਡੀਆਂ ਦਾ ਮਜ਼ਬੂਤ...

ਚੀਨ ‘ਚ ਭਾਰੀ ਮੀਂਹ ਦੀ ਚੇਤਾਵਨੀ, ਸਦੀ ਦੇ ਸਭ ਤੋਂ ਵੱਡੇ ਹੜ੍ਹ ਦੀ ਸੰਭਾਵਨਾ

ਚੀਨ 'ਚ ਸੋਮਵਾਰ (22 ਅਪ੍ਰੈਲ) ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ।...

ਜੇਕਰ ਤੁਸੀਂ ਵਜ਼ਨ ਘਟਾਉਣ ਲਈ ਚੀਆ ਸੀਡਜ਼ ਦਾ ਸੇਵਨ ਕਰ ਰਹੇ ਹੋ, ਤਾਂ ਜਾਣੋ ਇਸਦੇ ਪਿੱਛੇ ਦੀ ਸੱਚਾਈ

ਚੀਆ ਸੀਡਜ਼ ਨੂੰ ਲੈ ਕੇ ਲੋਕਾਂ ਨੂੰ ਅਕਸਰ ਇਹ ਉਮੀਦ ਹੁੰਦੀ ਹੈ ਕਿ ਇਨ੍ਹਾਂ...

ਪੰਜਾਬ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਮੁੱਲਾਂਪੁਰ ਸਟੇਡੀਅਮ ‘ਚ ਦਰਸ਼ਕਾਂ ਦੀ ਭਾਰੀ ਭੀੜ

ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਬਨਾਮ ਗੁਜਰਾਤ...

ਮੋਗਾ ‘ਚ ਤਿੰਨ ਘਰਾਂ ਨੂੰ ਲੱਗੀ ਅੱਗ, ਪੀੜਤਾਂ ਨੇ ਸਰਕਾਰ ਤੋਂ ਕੀਤੀ ਮਦਦ ਦੀ ਮੰਗ

ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਮੁੱਦਕੀ ਰੋਡ 'ਤੇ ਸਥਿਤ ਤਿੰਨ ਘਰਾਂ 'ਚ ਸ਼ਾਰਟ...