September 6, 2026, 4:39 pm
----------- Advertisement -----------
HomeNewsEntertainmentਏਅਰਪੋਰਟ 'ਤੇ ਸਪਾਟ ਹੋਏ ਨੇਹਾ ਤੇ ਰੋਹਨ ,ਇਸ ਖੂਬਸੂਰਤ ਬੀਚ 'ਤੇ ਮਨਾਉਣਗੇ...

ਏਅਰਪੋਰਟ ‘ਤੇ ਸਪਾਟ ਹੋਏ ਨੇਹਾ ਤੇ ਰੋਹਨ ,ਇਸ ਖੂਬਸੂਰਤ ਬੀਚ ‘ਤੇ ਮਨਾਉਣਗੇ ਨਵਾਂ ਸਾਲ

Published on

----------- Advertisement -----------

ਕਈ ਰਾਜਾਂ ਵਿੱਚ ਕੋਰੋਨਾ ਅਤੇ ਓਮੀਕ੍ਰੋਨ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਦੇ ਕਈ ਸੈਲੇਬਸ ਵੀ ਹਾਲ ਹੀ ‘ਚ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਦੂਜੇ ਪਾਸੇ ਨਵੇਂ ਸਾਲ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਿੱਥੇ ਕਈ ਸੈਲੇਬਸ ਮੁੰਬਈ ਵਿੱਚ ਹੀ ਨਵੇਂ ਸਾਲ ਦਾ ਜਸ਼ਨ ਮਨਾਉਣਗੇ, ਉੱਥੇ ਹੀ ਕਈ ਸੈਲੇਬਸ ਵੱਖ-ਵੱਖ ਸ਼ਹਿਰਾਂ ਵਿੱਚ ਨਵੇਂ ਸਾਲ ਦਾ ਸਵਾਗਤ ਕਰਨਗੇ।

ਇਸ ਦੌਰਾਨ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਪਤੀ ਰੋਹਨਪ੍ਰੀਤ ਸਿੰਘ ਨਾਲ ਏਅਰਪੋਰਟ ‘ਤੇ ਦੇਖਿਆ ਗਿਆ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਨੂੰ ਨਾ ਸਿਰਫ ਸੋਸ਼ਲ ਮੀਡੀਆ ‘ਤੇ ਦੇਖਿਆ ਜਾ ਰਿਹਾ ਹੈ ਸਗੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨੇਹਾ ਅਤੇ ਰੋਹਨਪ੍ਰੀਤ ਏਅਰਪੋਰਟ ‘ਤੇ ਇੱਕ ਦੂਜੇ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਇਸ ਵਾਇਰਲ ਵੀਡੀਓ ‘ਚ ਨੇਹਾ ਕੱਕੜ ਪਤੀ ਰੋਹਨਪ੍ਰੀਤ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। ਲਾਈਟ ਪਰਪਲ ਕਲਰ ਦੀ ਡਰੈੱਸ ‘ਚ ਨੇਹਾ ਕਾਫੀ ਕਿਊਟ ਲੱਗ ਰਹੀ ਹੈ।

https://www.instagram.com/reel/CYGEFhMFms4/?utm_source=ig_embed&utm_campaign=loading

ਇਸ ਦੇ ਨਾਲ ਹੀ ਰੋਹਨਪ੍ਰੀਤ ਸਿੰਘ ਬਲੈਕ ਟੀ-ਸ਼ਰਟ ਅਤੇ ਸ਼ਾਰਟ ‘ਚ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਕਾਰ ਤੋਂ ਹੇਠਾਂ ਉਤਰਦੇ ਹਨ ਅਤੇ ਫਿਰ ਏਅਰਪੋਰਟ ਵੱਲ ਵਧਦੇ ਹੋਏ ਨਜ਼ਪ ਆ ਰਹੇ ਨੇ। ਦਰਅਸਲ ਇਹ ਜੋੜਾ ਆਪਣੇ ਕੰਸਰਟ ਲਈ ਗੋਆ ਰਵਾਨਾ ਹੋ ਗਿਆ ਹੈ। ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਕਾਫੀ ਸਮੇਂ ਬਾਅਦ ਨਜ਼ਰ ਆਈ ਹੈ। ਉਸ ਦਾ ਵਧਿਆ ਹੋਇਆ ਭਾਰ ਕੁਝ ਦਿਨਾਂ ਤੋਂ ਦੇਖਿਆ ਗਿਆ ਸੀ ਅਤੇ ਖਬਰ ਆਈ ਸੀ ਕਿ ਉਹ ਗਰਭਵਤੀ ਹੈ। ਹਾਲਾਂਕਿ, ਉਸਨੇ ਦੱਸਿਆ ਕਿ ਉਹ ਗਰਭਵਤੀ ਨਹੀਂ ਹੈ ਅਤੇ ਜ਼ਿਆਦਾ ਖਾਣ ਨਾਲ ਉਸਦਾ ਭਾਰ ਵਧ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...