October 23, 2026, 12:28 am
----------- Advertisement -----------
HomeNewsEntertainmentਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਲਿਖੀ ਆਪ ਮੁਹਾਰੇ ਤਾੜੀਆਂ ਮੰਗਦੀ " ਰੱਬਾ ਰੱਬਾ...

ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਲਿਖੀ ਆਪ ਮੁਹਾਰੇ ਤਾੜੀਆਂ ਮੰਗਦੀ ” ਰੱਬਾ ਰੱਬਾ ਮੀਂਹ ਵਰਸਾ “

Published on

----------- Advertisement -----------

ਪਾਲੀਵੁੱਡ ਤੇ ਕਾਲੇ ਸਾਏ ਵਾਂਗ ਚਿੰਬੜੇ ਜੱਟਵਾਦ ਨੇ ਜਦੋਂ ਇਹਦਾ ਖਹਿੜਾ ਛੱਡਿਆ ਤਾਂ ਦੱਖਣ ਭਾਰਤ ਦੀਆਂ ਹਾਸ ਵਿਅੰਗ ਫਿਲਮਾਂ ਅੱਜ ਦੇ ਆਪੂ ਬਣੇ ਵੱਡੇ ਕਲਾਕਾਰਾਂ ਨੇ ਇਸਦੇ ਸਿਰ ਮੜ੍ਹ‌ ਦਿੱਤੀਆਂ। ਅਜਿਹੇ ਦੌਰ ਵਿੱਚ ਆਈ ਪ੍ਰਿੰਸ ਕੰਵਲਜੀਤ ਸਿੰਘ ਦੀ ਲਿਖੀ ਕਹਾਣੀ ” ਰੱਬਾ ਰੱਬਾ ਮੀਂਹ ਵਰਸਾ ” ਐਸੀ ਫਿਲਮ ਹੈ, ਜਿਸਨੂੰ ਵੇਖ ਕੇ ਪਹਿਲੀ ਵਾਰ ਸ਼ਾਇਦ ਮੈਂ ਕਿਸੇ ਪੰਜਾਬੀ ਫਿਲਮ ਲਈ ਤਾੜੀ ਨਹੀਂ ਤਾੜੀਆਂ ਮਾਰੀਆਂ । ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਵਾਕਈ ਵਧਾਈ ਦਾ ਪਾਤਰ ਹੈ। ਪੌਣੇ ਦੋ ਕੁ ਘੰਟੇ ਦੀ ਇਸ ਫਿਲਮ ਦੇ ਇੱਕ ਵੀ ਦ੍ਰਿਸ਼ ਨੇ ਨਾਰਾਜ਼ ਨਹੀਂ ਕੀਤਾ। ਇਹ ਫਿਲਮ ਅਚਾਨਕ ਟੀਵੀ ਤੇ ਦੇਖਣ ਦਾ ਸਬੱਬ ਬਣਿਆ ਤਾਂ ਇਸ ਬਾਰੇ ਹੁਣ ਲਿੱਖ ਰਿਹਾਂ ਹਾਂ। ਦਮਦਾਰ ਲੇਖਣੀ ਨੂੰ ਅਖੌਤੀ ਵੱਡਿਆਂ ਚਿਹਰਿਆਂ, ਵਾਧੂ ਦੇ ਬਜਟ ਦੀ ਲੋੜ ਨਹੀਂ ਹੁੰਦੀ, ਰੱਬਾ ਰੱਬਾ ਮੀਂਹ ਵਰਸਾ ਸਾਬਿਤ ਕਰਦੀ ਹੈ।

ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਦਾ ਦਮ ਭਰਦੀ ਇਸ ਫਿਲਮ ਦਾ ਕੋਈ ਪਾਤਰ ਫਾਲਤੂ ਨਹੀਂ ਲੱਗਦਾ। ਸਕੂਲ ਦੀ ਸੇਵਾਦਾਰ ਗੁਰਪ੍ਰੀਤ ਭੰਗੂ ਤੋਂ ਲੈ ਕੇ ਮਜ਼ਦੂਰ ਪਾਤਰ ਤੱਕ। ਉਮਕਾਰ ਦਾਸ ਮਾਣਕਪੁਰੀ ਝੱਲੇ ਦੀ ਭੂਮਿਕਾ ਵਿੱਚ ਏਨਾ ਕੁ ਜਚਿਆ ਕਿ ਹਰ ਕਿਸੇ ਨੂੰ ਆਪਣੇ ਗਲੀ, ਮੁਹੱਲੇ ਚ ਘੁੰਮਦਾ ਅਜਿਹਾ ਚਿਹਰਾ ਆਪ ਮੁਹਾਰੇ ਚੇਤੇ ਆਵੇਗਾ, ਇਹ ਮੇਰਾ ਦਾਅਵਾ ਹੈ। ਮੀਂਹ ਤੋਂ ਉਹ ਇਸ ਤਰ੍ਹਾਂ ਡਰਦਾ ਹੈ, ਜਿਵੇਂ ਮੀਂਹ ਉਹਦਾ ਕਾਲ ਹੈ। ਕਿਉਂਕਿ ਮੀਂਹ ਕਾਰਨ ਉਹ ਆਪਣਾ ਘਰ , ਪਰਿਵਾਰ ਗਵਾ ਚੁੱਕਾ ਹੈ।ਫਿਲਮ ਦੀ TRP ਸਾਰੇ ਬਾਲ ਕਲਾਕਾਰ ਹਨ। ਇਹਨਾਂ ਨੂੰ ਨਿਰਮਾਤਾ ਨੇ ਮਿਹਨਤ ਦਾ ਮੁੱਲ ਦਿੱਤਾ ਹੋਣਾ, ਇਹ ਆਸ ਕਰਦਾ ਹਾਂ।
ਸਭ ਦੀ ਅਦਾਕਾਰੀ ਬਾਕਮਾਲ ਹੈ। ਰਾਣਾ ਜੰਗ ਬਹਾਦਰ ਛੜਾ ਇਸ ਕਰਕੇ ਹੁੰਦਾ ਹੈ ਕਿ ਵਰਦੇ ਮੀਂਹ ਵਿੱਚ ਵਿਆਹ ਕਰਵਾਉਣਾ ਹੈ। ਝੱਲਾ ਚਾਹੁੰਦਾ ਹੈ ਕਿ ਮੀਂਹ ਨਾ ਪਵੇ। ਮਜ਼ਦੂਰ ਦੇ ਪੁੱਤਰ ਦੀ ਇੱਛਾ ਹੈ ਕਿ ਮੈਂ ਮੀਂਹ ਪਵਾਉਣ ਲਈ ਪਿੰਡ ਵਿੱਚ ਬਣ ਰਹੇ ਚੌਲ਼ ਨਹੀਂ ਖਾਣੇ, ਉਹ ਰੱਬਾ ਰੱਬਾ ਮੀਂਹ ਵਰਸਾ ਲੋਕ ਤੱਥ ਸਕੂਲ ਵਿੱਚ ਨਾ ਗਾਉਣ ਕਰਕੇ ਮਾਸਟਰ ਤੋਂ ਮਾਰ ਵੀ ਖਾਂਦਾ ਹੈ। ਬਾਲ ਮਨ ਸੋਚਦਾ ਹੈ ਕਿ ਜੇਕਰ ਮੀਂਹ ਪੈ ਗਿਆ ਤਾਂ ਮੇਰੇ ਪਿਓ ਦੀ ਦਿਹਾੜੀ ਨਹੀਂ ਲੱਗਣੀ। ਪ੍ਰਕਾਸ਼ ਗਾਦੂ , ਹਾਰਬੀ ਸੰਘਾ ਤੇ ਰਾਣਾ ਜੰਗ ਬਹਾਦਰ ਤੇ ਫ਼ਿਲਮਾਇਆ ਸੀਨ , ਜਿਸ ਚ ਸ਼ਰਾਬ ਪੀਂਦਿਆਂ ਉਹ ਕਹਿੰਦੇ ਹਨ ਕਿ ਸ਼ਰਾਬ ਵਿੱਚ ਪਾਣੀ ਘੱਟ ਮਿਲੇਗਾ, ਕਿਉਂਕਿ ਮੀਂਹ ਪਵਾਉਣ ਲਈ ਬਣ ਰਹੇ ਪੀਲੇ ਚੌਲਾਂ ਵਾਸਤੇ ਪਾਣੀ ਨਾ ਥੁੜ ਜਾਵੇ। ਸਾਰਾ ਪਿੰਡ ਕਹਿੰਦਾ ਹੈ ਕਿ ਮੀਂਹ ਪਵੇ।

ਇਹ ਇੱਕ ਅਜਿਹੀ ਕਹਾਣੀ ਹੈ ਜਿਹੜੀ ਆਮ ਰਵਾਇਤੀ ਫਿਲਮਾਂ ਵਾਂਗ ਲੋੜੀਂਦੇ ਹੀਰੋ , ਹੀਰੋਇਨ ਤੇ ਉੱਪਰਲੇ ਦਰਜ਼ੇ ਦੀ ਹੈ। ਆਖਿਰ ਵਿੱਚ ਮੀਂਹ ਪੈਣ ਤੇ ਸਾਰਾ ਪਿੰਡ ਨੱਚਦਾ ਹੈ। ਝੱਲਾ ਵੀ।‌ ਜਦੋਂ ਉਸਨੂੰ ਮਹਿਸੂਸ ਹੁੰਦਾ ਹੈ ਕਿ ਮੀਂਹ ਜ਼ਰੂਰੀ ਹੈ, ਪਰ ਬਹੁਤ ਸਾਰਾ ਨਹੀਂ। ਪ੍ਰਿੰਸ ਜਿਸਨੇ ਚੌਲ ਬਣਾਉਣ ਵਾਲੇ ਹਲਵਾਈ ਦਾ ਕਿਰਦਾਰ ਨਿਭਾਇਆ ਦੇ ਬਣਾਏ ਪੀਲੇ ਚੌਲ ਬੱਚਿਆਂ ਨੂੰ ਖਵਾਉਣ ਲਈ ਜਦੋਂ ਸਕੂਲ ਵਿੱਚ ਲਿਆਏ ਜਾਂਦੇ ਹਨ ਤਾਂ ਮੀਂਹ ਪੈ ਜਾਂਦਾ ਹੈ।
ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਤੇ ਇਹ ਕੌਤਕ ਹੈਰਾਨ ਨਹੀਂ ਕਰਦੇ। ਸੂਬੇ ਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਸੋਕੇ ਦੀ ਮਾਰ ਵੀ ਬਾਖੂਬੀ ਪੇਸ਼ ਕੀਤੀ ਗਈ ਹੈ। ਫਿਲਮ ਫੇਅਰ ਅਵਾਰਡਾਂ ਵਿੱਚ ਜੇ ਇਹ ਫਿਲਮ ਕੋਈ ਸਨਮਾਨ ਹਾਸਿਲ ਨਹੀਂ ਕਰ ਪਾਉਂਦੀ ਤਾਂ ਚੋਣ ਕਰਨ ਵਾਲਿਆਂ ਦੀ ਲਿਆਕਤ ਤੇ ਸ਼ੱਕ ਸੁਭਾਵਿਕ ਹੈ। ਕੁੱਲ ਮਿਲਾ ਕੇ ਸ਼ਾਨਦਾਰ, ਜ਼ਬਰਦਸਤ, ਜ਼ਿੰਦਾਬਾਦ।

ਬਲਜੀਤ ਮਰਵਾਹਾ
ਸੰਪਰਕ 98722-13478
ਈ ਮੇਲ – baljitmarwaha@gmail.com

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...