ਨਿਕਾਰਾਗੁਆ ਦੀ ਸ਼ਾਨਿਸ ਪਲਾਸੀਓ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ। ਸ਼ਾਨਿਸ ਮਿਸ ਨਿਕਾਰਾਗੁਆ ਵੀ ਰਹਿ ਚੁੱਕੀ ਹੈ। 90 ਦੇਸ਼ਾਂ ਦੇ ਪ੍ਰਤੀਯੋਗੀਆਂ ਵਿਚਕਾਰ ਸਖ਼ਤ ਮੁਕਾਬਲਾ ਜਿੱਤਣ ਤੋਂ ਬਾਅਦ ਉਸ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ। ਉਹ 72ਵੀਂ ਮਿਸ ਯੂਨੀਵਰਸ ਬਣ ਗਈ ਹੈ। ਸ਼ੇਨਿਸ ਪਲਾਸੀਓਸ ਮਿਸ ਯੂਨੀਵਰਸ ਜਿੱਤਣ ਵਾਲੀ ਪਹਿਲੀ ਨਿਕਾਰਾਗੁਆਨ ਹੈ।
ਦੱਸ ਦਈਏ ਕਿ ਫਾਈਨਲ ਰਾਊਂਡ ਵਿੱਚ ਉਸ ਦਾ ਮੁਕਾਬਲਾ ਮਿਸ ਥਾਈਲੈਂਡ ਅਤੇ ਮਿਸ ਆਸਟ੍ਰੇਲੀਆ ਨਾਲ ਹੋਇਆ। ਮਿਸ ਯੂਨੀਵਰਸ 2022 ਆਰ’ਬੋਨੀ ਗੈਬਰੀਅਲ ਨੇ ਆਪਣੇ ਉੱਤਰਾਧਿਕਾਰੀ ਨੂੰ ਤਾਜ ਸੌਂਪਿਆ। ਇਸਤੋਂ ਇਲਾਵਾ ਜਿਵੇਂ ਹੀ ਮਿਸ ਯੂਨੀਵਰਸ 2023 ਦਾ ਐਲਾਨ ਹੋਇਆ, ਸ਼ਾਨਿਸ ਪਲਾਸੀਓ ਖੁਸ਼ੀ ਨਾਲ ਉਛਲ ਪਏ। ਇਤਿਹਾਸਕ ਤਾਜਪੋਸ਼ੀ ਦੇ ਪਲ ਨੂੰ ਵੇਖਦਿਆਂ ਉਹ ਰੋ ਪਈ। ਗਲੈਮਰ ਅਤੇ ਖੁਸ਼ੀ ਦੇ ਪਲ ਦੇਖ ਕੇ ਉਹ ਭਾਵੁਕ ਅਤੇ ਖੁਸ਼ ਹੋ ਰਹੀ ਸੀ। ਬਾਕੀ ਦੋ ਉਪ ਜੇਤੂਆਂ ਦੀ ਹਾਲਤ ਵੀ ਅਜਿਹੀ ਹੀ ਸੀ।
ਮਿਸ ਆਸਟ੍ਰੇਲੀਆ ਮੋਰਾਇਆ ਵਿਲਸਨ ਸੈਕਿੰਡ ਰਨਰ ਅੱਪ ਅਤੇ ਮਿਸ ਥਾਈਲੈਂਡ ਐਂਟੋਨੀਆ ਪੋਰਸਿਲਡ ਫਸਟ ਰਨਰ ਅੱਪ ਰਹੀ।
ਭਾਰਤੀ ਉਮੀਦਵਾਰ ਸ਼ਵੇਤਾ ਸ਼ਾਰਦਾ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਸੀ ਅਤੇ ਫਿਰ ਉਹ ਸਿਖਰਲੇ 20 ਵਿੱਚ ਸੀ, ਪਰ ਉਹ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੀ ਸੀ। ਇਸ ਸੁੰਦਰਤਾ ਮੁਕਾਬਲੇ ਵਿੱਚ ਟਾਪ 20 ਵਿੱਚ ਥਾਂ ਬਣਾਉਣ ਵਾਲੀ ਸ਼ਵੇਤਾ ਸ਼ਾਰਦਾ ਚੰਡੀਗੜ੍ਹ ਵਿੱਚ ਪੈਦਾ ਹੋਈ 23 ਸਾਲਾ ਮਾਡਲ ਹੈ, ਜਿਸ ਨੂੰ ਮਿਸ ਦੀਵਾ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਸੀ। ਪਿਛਲੇ ਸਾਲ ਸ਼ਵੇਤਾ ਨੇ ਸਖ਼ਤ ਮੁਕਾਬਲੇ ਵਿੱਚ 15 ਹੋਰ ਪ੍ਰਤੀਯੋਗੀਆਂ ਨੂੰ ਹਰਾ ਮੁੰਬਈ ਵਿੱਚ ਮਿਸ ਦੀਵਾ ਯੂਨੀਵਰਸ ਦਾ ਖਿਤਾਬ ਜਿੱਤਿਆ।