ਪੰਜਾਬੀ ਗਾਇਕਾ ਨਿਮਰਤ ਖਹਿਰਾ, ਜਿਨ੍ਹਾਂ ਨੂੰ ਆਪਣੀ ਸੁਰੀਲੀ ਆਵਾਜ਼ ਅਤੇ ਦਿਲ ਜਿੱਤਣ ਵਾਲੀ ਦਿੱਖ ਲਈ ਪਸੰਦ ਕੀਤਾ ਜਾਂਦਾ ਹੈ, ਏਨੀਂ ਦਿਨੀਂ ਉਹ ਆਪਣੇ ਪਹਿਲੀ ਮਿਊਜ਼ਿਕ ਐਲਬਮ ਨਿੰਮੋਂ ਕਰਕੇ ਚਰਚਾ ‘ਚ ਬਣੀ ਹੋਈ ਹੈ। ਨਿਮਰਤ ਖਹਿਰਾ ਨੇ ਆਪਣੀ ਮਿਊਜ਼ਿਕ ਐਲਬਮ ਨਿੰਮੋਂ NIMMO ਦੇ ਪਹਿਲੇ ਗੀਤ ਛੱਲਾ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ। ਛੱਲਾ ਗੀਤ ‘ਚ ਨਿਮਰਤ ਖਹਿਰਾ ਦੇ ਨਾਲ ਗਾਇਕ/ਐਕਟਰ ਇੰਦਰ ਚਾਹਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਸਪੀਡ ਰਿਕਾਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ। ਦੱਸ ਦਈਏ ਨਿੰਮੋਂ ਐਲਬਮ ‘ਚ ਪੂਰੇ 10 ਗੀਤ ਨੇ। ਜਿਸ ‘ਚ ਕੁਝ ਸਿੰਗਲ ਤੇ ਕੂਝ ਡਿਊਟ ਸੌਂਗ ਨੇ। ਨਿਮਰਤ ਖਹਿਰਾ ਜੋ ਕਿ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੀ ਹੈ। ਪਿਛਲੇ ਸਾਲ ਉਹ ਤੀਜਾ ਪੰਜਾਬ ਟਾਈਟਲ ਹੇਠ ਬਣੀ ਫ਼ਿਲਮ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।
ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਇੱਕ ਹੋਰ ਫ਼ਿਲਮ ਸੌਂਕਣ ਸੌਂਕਣੇ ਦੀ ਵੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਾਲੀਵੁਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ ਸਮੇਂ ‘ਤੇ ਉਹ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।













