ਪੰਜਾਬੀ ਗਾਇਕਾ ਨਿਮਰਤ ਖਹਿਰਾ, ਜਿਨ੍ਹਾਂ ਨੂੰ ਆਪਣੀ ਸੁਰੀਲੀ ਆਵਾਜ਼ ਅਤੇ ਦਿਲ ਜਿੱਤਣ ਵਾਲੀ ਦਿੱਖ ਲਈ ਪਸੰਦ ਕੀਤਾ ਜਾਂਦਾ ਹੈ, ਨੇ ਹਾਲ ਹੀ ਵਿੱਚ ਆਪਣੀ ਮਿਊਜ਼ਿਕ ਐਲਬਮ ਨਿੰਮੋਂ NIMMO ਦਾ ਐਲਾਨ ਕਰਦੇ ਹੋਏ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਐਲਬਮ ਦੀ ਉਡੀਕ ਕਰ ਰਹੇ ਨੇ। ਜੀ ਹਾਂ ਗਾਇਕਾ ਨੇ ਆਪਣੀ ਇਸ ਮਿਊਜ਼ਿਕ ਐਲਬਮ ਦੀ ਰਿਲੀਜ਼ ਡੇਟ ਸ਼ੇਅਰ ਕਰ ਦਿੱਤੀ ਹੈ।
ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਰਿਲੀਜ਼ਿੰਗ worldwide…ਨਿੰਮੋਂ 02. 02. 22’ ਉਨ੍ਹਾਂ ਨੇ ਨਾਲ ਹੀ ਇਸ ਐਲਬਮ ਦੀ ਬਾਕੀ ਦੀ ਟੀਮ ਨੂੰ ਟੈੱਗ ਕੀਤਾ ਹੈ। ਦੱਸ ਦਈਏ ਨਿਮਰਤ ਖਹਿਰਾ ਦੇ ਪ੍ਰਸ਼ੰਸਕ ਪਿਆਰ ਦੇ ਨਾਲ ਉਨ੍ਹਾਂ ਨੂੰ ਨਿੰਮੋ ਹੀ ਕਹਿੰਦੇ ਨੇ। ਪਿਛਲੇ ਸਾਲ ਉਹ ਤੀਜਾ ਪੰਜਾਬ ਟਾਈਟਲ ਹੇਠ ਬਣੀ ਫ਼ਿਲਮ ‘ਚ ਨਜ਼ਰ ਆਈ ਸੀ। ਇਸ ਫ਼ਿਲਮ ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਾਲੀਵੁਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ ਸਮੇਂ ‘ਤੇ ਉਹ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।












