ਨੋਰਾ ਫਤੇਹੀ ਨੂੰ ਬਾਲੀਵੁੱਡ ਦੀ ਟੌਪ ਦੀਆਂ ਡਾਂਸਰਾਂ ‘ਚ ਗਿਣਿਆ ਜਾਂਦਾ ਹੈ, ਜਦਕਿ ਗੁਰੂ ਰੰਧਾਵਾ ਦੇ ਗੀਤ ਬਹੁਤ ਮਸ਼ਹੂਰ ਹਨ। ਸਭ ਤੋਂ ਪਹਿਲਾ ਗੀਤ ਇਹਨਾਂ ਦਾ ਗੀਤ ‘ਨੱਚ ਮੇਰੀ ਰਾਣੀ’ ਆਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਹੁਣ ਦੋਵੇ ਇਕ ਵਾਰ ਫਿਰ ਇਕੱਠੇ ਧਮਾਕਾ ਕਰਨ ਜਾ ਰਹੇ ਹਨ। ਨੋਰਾ ਫਤੇਹੀ ਤੇ ਗੁਰੂ ਰੰਧਾਵਾ ‘ਨੱਚ ਮੇਰੀ ਰਾਣੀ’ ਤੋਂ ਬਾਅਦ ‘ਡਾਂਸ ਮੇਰੀ ਰਾਣੀ’ ਲੈ ਕੇ ਆ ਰਹੇ ਹਨ, ਜਿਸ ਦੀ ਰਿਲੀਜ਼ ਡੇਟ ਦਾ ਹੁਣ ਐਲਾਨ ਕਰ ਦਿੱਤਾ ਗਿਆ ਹੈ। ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਲੁੱਕ ਬਾਰੇ ਖੁਲਾਸਾ ਕੀਤਾ ਹੈ ਤੇ ਦੱਸਿਆ ਕਿ ਉਹ ਜਲਦ ਹੀ ਗੁਰੂ ਰੰਧਾਵਾ ਨਾਲ ‘ਡਾਂਸ ਮੇਰੀ ਰਾਣੀ’ ਲੈ ਕੇ ਆ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਗੀਤ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਇਸ ਤਸਵੀਰ ‘ਚ ਗੁਰੂ ਰੰਧਾਵਾ ਕਾਫੀ ਕੈਜ਼ੂਅਲ ਲੁੱਕ ‘ਚ ਨਜ਼ਰ ਆ ਰਹੇ ਹਨ, ਜਦਕਿ ਨੋਰਾ ਪਹਿਲਾਂ ਵਾਂਗ ਹੀ ਆਕਰਸ਼ਕ ਲੱਗ ਰਹੀ ਹੈ। ਜੇਕਰ ਤੁਸੀਂ ਮੇਰਾ ਡਾਂਸ ਭੁੱਲ ਗਏ ਹੋ, ਤਾਂ ਤੁਸੀਂ ਇਸ ਨੂੰ ਇੱਥੇ ਸੁਣ ਸਕਦੇ ਹੋ। ਫਿਲਹਾਲ ਇਹ ਸਾਫ ਹੋ ਗਿਆ ਹੈ ਕਿ ਨੋਰਾ ਫਤੇਹੀ ਤੇ ਗੁਰੂ ਰੰਧਾਵਾ ਇੱਕ ਹੋਰ ਵੀਡੀਓ ਗੀਤ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਇਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਜ਼ੋਰ ‘ਤੇ ਸੀ। ਦੋਵਾਂ ਦੀਆਂ ਗੋਆ ਦੇ ਸਮੁੰਦਰੀ ਕੰਢੇ ‘ਤੇ ਸੈਰ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਇਨ੍ਹਾਂ ਵਾਇਰਲ ਤਸਵੀਰਾਂ ਨੂੰ ਦੇਖ ਕੇ ਮੀਡੀਆ ‘ਚ ਕਿਹਾ ਜਾ ਰਿਹਾ ਸੀ ਕਿ ਦੋਵੇਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ‘ਚ ਹਨ ਤੇ ਗੋਆ ‘ਚ ਇਕੱਠੇ ਛੁੱਟੀਆਂ ਮਨਾ ਰਹੇ ਹਨ ਪਰ ਜਦੋਂ ਨੋਰਾ ਨੇ ਆਪਣੇ ਆਉਣ ਵਾਲੇ ਪ੍ਰਾਜੈਕਟ ਦਾ ਐਲਾਨ ਕੀਤਾ, ਤਾਂ ਇਹ ਸਾਫ਼ ਹੋ ਗਿਆ ਕਿ ਇਸ ਸਮੇਂ ਦੋਵੇਂ ਸਿਰਫ ਇੱਕ ਪੇਸ਼ੇਵਰ ਰਿਸ਼ਤੇ ‘ਚ ਹਨ।












