ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਤਾਨਿਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦਾ ਦੂਜਾ ਗੀਤ ‘ਚੰਨ ਸਿਤਾਰੇ’ ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਰੋਮਾਂਟਿਕ ਗੀਤ ਪੰਜਾਬੀ ਗਾਇਕ ਐਮੀ ਵਿਰਕ ਨੇ ਗਾਇਆ ਹੈ। ਇਸ ਗੀਤ ਨੂੰ ਹਰਮਨਜੀਤ ਸਿੰਘ ਨੇ ਲਿਖਿਆ ਅਤੇ ਅਵੀ ਸਰਾ ਨੇ ਕੰਪੋਜ਼ ਕੀਤਾ ਹੈ। ਇਸ ਰੋਮਾਂਟਿਕ ਡਰੀਮ ਸੀਕਵੈਂਸ ਗੀਤ ‘ਚ ਮੁੱਖ ਕਲਾਕਾਰ ਐਮੀ ਵਿਰਕ ਅਤੇ ਤਾਨਿਆ ਨੂੰ ਪੇਸ਼ ਕੀਤਾ ਗਿਆ ਹੈ। ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਨੇ ਇਸ ਤੋਂ ਪਹਿਲਾਂ ਪਾਰਟੀ ਗੀਤ ‘ਚੜ ਗਈ ਚੜ੍ਹ ਗਈ’ਰਿਲੀਜ਼ ਕੀਤਾ ਸੀ, ਜਿਸ ਨੂੰ 10 ਦਿਨਾਂ ਤੋਂ ਵੀ ਘੱਟ ਸਮੇਂ ‘ਚ 80 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ‘ਚੰਨ ਸਿਤਾਰੇ’ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਅਤੇ ਸਾਰੀਆਂ ਸਟ੍ਰੀਮਿੰਗ ਐਪਾਂ ‘ਤੇ ਉਪਲਬਧ ਹੈ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਰੋਮਾਂਟਿਕ ਕਾਮੇਡੀ, ‘ਓਏ ਮੱਖਣਾ’ 4 ਨਵੰਬਰ 2022 ਨੂੰ ਵਿਸ਼ਵ ਪੱਧਰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ ਤੇ ਲੋਕ ਐਮੀ ਵਿਰਕ ਅਤੇ ਤਾਨੀਆ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕਰ ਰਹੇ ਹਨ।
----------- Advertisement -----------
ਫ਼ਿਲਮ ‘ਓਏ ਮੱਖਣਾ’ ਦਾ ਰੋਮਾਂਟਿਕ ਗੀਤ ‘ਚੰਨ ਸਿਤਾਰੇ’ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਬੇਹੱਦ ਪਸੰਦ
Published on
----------- Advertisement -----------












