ਅਦਾਕਾਰਾ ਅੰਕਿਤਾ ਲੋਖੰਡੇ ਅਤੇ ਅਭਿਨੇਤਾ ਸ਼ਾਹੀਰ ਸ਼ੇਖ ਇੱਕ ਵਾਰ ਫਿਰ ਆਪਣੇ ਰਿਸ਼ਤੇ ਦੀ ਇੱਕ ਨਵੀਂ ਪ੍ਰੀਖਿਆ ਲੈ ਕੇ ਵਾਪਸ ਆ ਗਏ ਹਨ। ਉਨ੍ਹਾਂ ਦੇ ਮਸ਼ਹੂਰ ਵੈੱਬ ਸ਼ੋਅ ਪਵਿੱਤਰ ਰਿਸ਼ਤਾ ਦੇ ਸੀਜ਼ਨ 2 ਦਾ ਐਲਾਨ ਕੀਤਾ ਗਿਆ ਹੈ। ਪਵਿੱਤਰ ਰਿਸ਼ਤਾ 2 ਦਾ ਟ੍ਰੇਲਰ ਮੰਗਲਵਾਰ ਨੂੰ ਰਿਲੀਜ਼ ਹੋਇਆ, ਜਿਸ ਵਿੱਚ ਮਾਨਵ ਅਤੇ ਅੰਕਿਤਾ ਆਪਣੇ ਰਿਸ਼ਤੇ ਵਿੱਚ ਕਈ ਉਤਰਾਅ-ਚੜ੍ਹਾਅ ਵਿੱਚੋਂ ਲੰਘਦੇ ਨਜ਼ਰ ਆ ਰਹੇ ਹਨ। ਪਵਿੱਤਰ ਰਿਸ਼ਤਾ 2 ਵਿੱਚ ਸ਼ਾਇਰ ਸ਼ੇਖ ਦੇ ਕਿਰਦਾਰ ਦਾ ਨਾਂ ਮਾਨਵ ਹੈ ਜਦੋਂਕਿ ਅੰਕਿਤਾ ਲੋਖੰਡੇ ਅਰਚਨਾ ਦਾ ਕਿਰਦਾਰ ਨਿਭਾਅ ਰਹੀ ਹੈ।
ਪਿਛਲੇ ਸਾਲ, ਇਹ ਟੀਵੀ ਸੀਰੀਅਲ ਇੱਕ ਵੈੱਬ ਸ਼ੋਅ ਬਣ ਗਿਆ ਸੀ ਅਤੇ OTT ਪਲੇਟਫਾਰਮ Zee5 ‘ਤੇ ਰਿਲੀਜ਼ ਹੋਇਆ ਸੀ। ਜਿਸ ਨੂੰ ਫਿਰ ਤੋਂ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਪਵਿਤਰ ਰਿਸ਼ਤਾ 2 ਦਾ ਟ੍ਰੇਲਰ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਅੰਕਿਤਾ ਲੋਖੰਡੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮਾਨਵ ਅਤੇ ਅਰਚਨਾ ਵਿਆਹ ਦੇ ਟੁੱਟਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਸੋਚ ਰਹੇ ਹਨ। ਦੋਵੇਂ ਇੱਕ ਕਾਲਜ ਵਿੱਚ ਦਾਖ਼ਲਾ ਲੈਂਦੇ ਹਨ ਅਤੇ ਦੋਵਾਂ ਨੂੰ ਨੌਕਰੀ ਵੀ ਮਿਲ ਜਾਂਦੀ ਹੈ। ਕਿਸਮਤ ਦੋਵਾਂ ਨੂੰ ਵਾਰ-ਵਾਰ ਇੱਕ ਦੂਜੇ ਦੇ ਸਾਹਮਣੇ ਲਿਆ ਕੇ ਖੜ੍ਹੇ ਕਰ ਦਿੰਦੀ ਹੈ।
https://www.instagram.com/p/CY3wKP3FC08/
ਵਿਵੇਕ ਦਹੀਆ ਦੀ ਐਂਟਰੀ ਪਵਿੱਤਰ ਰਿਸ਼ਤਾ ਸੀਜ਼ਨ 2 ਵਿੱਚ ਹੋਣ ਜਾ ਰਹੀ ਹੈ। ਇਸ ਸੀਰੀਜ਼ ‘ਚ ਵਿਵੇਕ ਦਹੀਆ ਰਾਜਵੀਰ ਨਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਰਾਜਵੀਰ ਦੇ ਆਉਣ ਨਾਲ ਅਰਚਨਾ ਅਤੇ ਮਾਨਵ ਵਿਚਕਾਰ ਹੋਰ ਦੂਰੀ ਆ ਜਾਵੇਗੀ। ‘ਪਵਿੱਤਰ ਰਿਸ਼ਤਾ 2’ ਦਾ ਟ੍ਰੇਲਰ ਰਿਲੀਜ਼ ਕਰਦੇ ਹੋਏ ਅੰਕਿਤਾ ਲੋਖੰਡੇ ਨੇ ਦੱਸਿਆ ਕਿ ਅੱਜ ਤੋਂ 10 ਦਿਨਾਂ ਬਾਅਦ ਇਸ ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਅੰਕਿਤਾ ਲੋਖੰਡੇ, ਸ਼ਾਹੀਰ ਸ਼ੇਖ ਅਤੇ ਵਿਵੇਕ ਦਹੀਆ ਦੀ ਇਹ ਸੀਰੀਜ਼ 28 ਜਨਵਰੀ ਨੂੰ ZEE5 ‘ਤੇ ਲਾਂਚ ਹੋਵੇਗੀ। ‘ਪਵਿੱਤਰ ਰਿਸ਼ਤਾ 2’ ਦਾ ਇਹ ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਹਰ ਕੋਈ ਹੁਣ 28 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।