September 6, 2026, 6:01 pm
----------- Advertisement -----------
HomeNewsEntertainmentਐਸ਼ਵਰਿਆ ਰਾਏ ਦੀ ਫਿਲਮ ਦਾ ਜਾਦੂ ਜਾਰੀ, ਦੂਜੇ ਦਿਨ ਵੀ Ponniyin Selvan...

ਐਸ਼ਵਰਿਆ ਰਾਏ ਦੀ ਫਿਲਮ ਦਾ ਜਾਦੂ ਜਾਰੀ, ਦੂਜੇ ਦਿਨ ਵੀ Ponniyin Selvan ਨੇ ਕੀਤੀ ਤਾਬੜਤੋੜ ਕਮਾਈ

Published on

----------- Advertisement -----------

ਨਵੀਂ ਦਿੱਲੀ: ਐਸ਼ਵਰਿਆ ਰਾਏ ਬੱਚਨ ਦੀ ਫਿਲਮ ਪੋਨੀਯਿਨ ਸੇਲਵਨ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਮਣੀ ਰਤਨਮ ਦੁਆਰਾ ਨਿਰਦੇਸ਼ਤ ਪੋਨੀਯਿਨ ਸੇਲਵਨ ਦਾ ਜਾਦੂ ਦੁਨੀਆ ਭਰ ਵਿੱਚ ਸ਼ੁਰੂ ਹੋ ਗਿਆ ਹੈ। ਫਿਲਮ ਨੂੰ ਆਲੋਚਕਾਂ ਵੱਲੋਂ ਵੀ ਚੰਗੀ ਪ੍ਰਤੀਕਿਰਿਆ ਮਿਲੀ ਹੈ, ਜਿਸ ਕਾਰਨ ਵੱਡੀ ਗਿਣਤੀ ‘ਚ ਦਰਸ਼ਕ ਫਿਲਮ ਦੇਖਣ ਲਈ ਇਕੱਠੇ ਹੋਏ ਹਨ। ਫਿਲਮ ਨੇ ਨਾ ਸਿਰਫ ਦੱਖਣ ਭਾਰਤ ‘ਚ ਧਮਾਲ ਮਚਾ ਦਿੱਤੀ ਹੈ, ਸਗੋਂ ਦੁਨੀਆ ਦੇ ਹੋਰ ਦੇਸ਼ਾਂ ‘ਚ ਵੀ ਫਿਲਮ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਹਿਲੇ ਦਿਨ 80 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਨ ਤੋਂ ਬਾਅਦ ਪੋਨੀਯਿਨ ਸੇਲਵਨ ਨੇ ਦੂਜੇ ਦਿਨ ਵੀ ਬਾਕਸ ਆਫਿਸ ‘ਤੇ ਕਾਫੀ ਕਮਾਈ ਕੀਤੀ ਹੈ। ਐਸ਼ਵਰਿਆ ਰਾਏ ਬੱਚਨ, ਚਿਆਨ ਵਿਕਰਮ, ਜੈਰਾਮ ਰਵੀ, ਤ੍ਰਿਸ਼ਾ ਕ੍ਰਿਸ਼ਣਨ, ਕਾਰਥੀ, ਐਸ਼ਵਰਿਆ ਲਕਸ਼ਮੀ ਅਤੇ ਸ਼ੋਭਿਤਾ ਧੂਲੀਪਾਲਾ ਸਟਾਰਰ ਪੋਨੀਯਿਨ ਸੇਲਵਨ ਨੇ ਰਿਲੀਜ਼ ਦੇ ਦੂਜੇ ਦਿਨ ਬਾਕਸ ਆਫਿਸ ‘ਤੇ ਲਗਭਗ 40 ਕਰੋੜ ਦੀ ਕਮਾਈ ਕੀਤੀ ਹੈ।

ਰਿਲੀਜ਼ ਦੇ ਪਹਿਲੇ ਹੀ ਦਿਨ ਜ਼ਬਰਦਸਤ ਕਲੈਕਸ਼ਨ ਕਰਕੇ ਤਮਿਲ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਬਣਾਉਣ ਵਾਲੀ ਪੋਨੀਯਿਨ ਸੇਲਵਾਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਰਿਕਾਰਡ ਬਣਾਉਣ ਜਾ ਰਹੀ ਹੈ। ਦੂਜੇ ਦਿਨ ਵੀ ਬਾਕਸ ਆਫਿਸ ‘ਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਪੋਨੀਯਿਨ ਸੇਲਵਾਨ ਇੱਕ ਪੀਰੀਅਡ ਡਰਾਮਾ ਫਿਲਮ ਹੈ ਜੋ ਚੋਲ ਸਾਮਰਾਜ ਦੇ ਸਮੇਂ ਵਿੱਚ ਸਥਾਪਤ ਇੱਕ ਇਤਿਹਾਸਕ ਕਹਾਣੀ ‘ਤੇ ਅਧਾਰਤ ਹੈ ਅਤੇ ਕਲਕੀ ਕ੍ਰਿਸ਼ਨਾਮੂਰਤੀ ਦੇ 1995 ਦੇ ਨਾਵਲ ‘ਤੇ ਅਧਾਰਤ ਹੈ। ਫਿਲਮ ‘ਚ ਐਸ਼ਵਰਿਆ ਰਾਏ ਬੱਚਨ ਦਾ ਡਬਲ ਰੋਲ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਰਾਹੀਂ ਐਸ਼ਵਰਿਆ ਰਾਏ ਬੱਚਨ ਲੰਬੇ ਸਮੇਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕੀਤੀ ਹੈ। ਪੋਨੀਯਿਨ ਸੇਲਵਨ ਨੂੰ ਤਾਮਿਲ ਦੇ ਨਾਲ-ਨਾਲ ਕੰਨੜ, ਤੇਲਗੂ, ਮਲਿਆਲਮ ਅਤੇ ਹਿੰਦੀ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...