ਗਾਇਕ ਆਰ ਨੇਤ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਵੱਡੇ ਬੰਦੇ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਆਰ ਨੇਤ ਤੇ ਗੁਰਲੇਜ ਅਖਤਰ ਨੇ ਮਿਲਕੇ ਗਾਇਆ ਹੈ। ਇਸ ਗੀਤ ਨੂੰ ਆਰ ਨੇਤ ਨੇ ਆਪਣੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੇ ਵੀਡੀਓ ‘ਚ ਆਰ ਨੇਤ ਇੱਕ ਬਿਗੜੇ ਹੋਏ ਅਮੀਰ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਜਿਸ ਨੂੰ ਇੱਕ ਸੋਹਣੀ ਮੁਟਿਆਰ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਮੁਟਿਆਰ ਨੂੰ ਤੰਗ ਪ੍ਰੇਸ਼ਾਨ ਵੀ ਕਰ ਦਿੰਦਾ ਹੈ। ਪਰ ਜਦੋਂ ਉਸ ਨੂੰ ਮੁਟਿਆਰ ਦੀਆਂ ਪ੍ਰੇਸ਼ਾਨੀਆਂ ਬਾਰੇ ਪਤਾ ਚੱਲਦਾ ਹੈ ਤਾਂ ਉਹ ਸੁਧਰ ਜਾਂਦਾ ਹੈ ਤੇ ਇੱਕ ਚੰਗਾ ਮੁੰਡਾ ਬਣਨ ਵਾਲੇ ਰਾਹ ਉੱਤੇ ਤੂਰ ਪੈਂਦਾ ਹੈ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਰ ਨੇਤ ਕਈ ਗੀਤ ਕੱਢ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗੁਰਲੇਜ ਅਖਤਰ ਦੇ ਨਾਲ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਡਿਫਾਲਟਰ’ ਗੀਤ ਕਾਫੀ ਮਕਬੂਲ ਹੋਇਆ ਸੀ । ਗੁਰਲੇਜ ਅਖਤਰ ਨੇ ਇਸ ਤੋਂ ਇਲਾਵਾ ਆਰ ਨੇਤ ਦੇ ਨਾਲ ਹੋਰ ਵੀ ਕਈ ਗੀਤ ਗਾਏ ਹਨ । ਆਰ ਨੇਤ ਦਾ ਗੀਤ ਸਟ੍ਰਗਲਰ ਵੀ ਸਰੋਤਿਆਂ ‘ਚ ਕਾਫੀ ਮਕਬੂਲ ਹੋਇਆ ਸੀ । ਆਰ ਨੇਤ ਦੇ ਜ਼ਿਆਦਾਤਰ ਉਨ੍ਹਾਂ ਦੀ ਜ਼ਿੰਦਗੀ ਤੋਂ ਹੀ ਪ੍ਰੇਰਿਤ ਹਨ । ਕਿਉਂਕਿ ਆਰ ਨੇਤ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ।













