ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਨੇ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾ ਲਿਆ ਹੈ। ਵਰਮਾਲਾ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਜੀਓ ਵਰਲਡ ਸੈਂਟਰ ਵਿੱਚ ਲਗਨ, ਸੱਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਅਦਾ ਕੀਤੀ ਗਈ।
ਇਸ ਤੋਂ ਬਾਅਦ ਜੀਓ ਵਰਲਡ ਸੈਂਟਰ ‘ਚ ਵਿਆਹ ਤੋਂ ਬਾਅਦ ਰਾਧਿਕਾ ਅਨੰਤ ਨਾਲ ਪਹਿਲੀ ਵਾਰ ਐਂਟੀਲੀਆ ਪਹੁੰਚੀ ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਅਨੰਤ ਅਤੇ ਰਾਧਿਕਾ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਲੋਕਾ ਅੰਬਾਨੀ ਨੇ ਤਿਲਕ ਲਗਾ ਕੇ ਦੋਵਾਂ ਦਾ ਘਰ ‘ਤੇ ਸਵਾਗਤ ਕੀਤਾ।
ਤਿੰਨ ਦਿਨਾਂ ਪ੍ਰੋਗਰਾਮ ਦੇ ਦੂਜੇ ਦਿਨ ਸ਼ਨੀਵਾਰ ਨੂੰ ‘ਸ਼ੁਭ ਆਸ਼ੀਰਵਾਦ’ ਪ੍ਰੋਗਰਾਮ ‘ਚ ਵਿਸ਼ੇਸ਼ ਮਹਿਮਾਨਾਂ ਲਈ ਡਿਨਰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ‘ਚ ਹਿੱਸਾ ਲੈ ਸਕਦੇ ਹਨ।
ਸ਼ੁੱਕਰਵਾਰ ਨੂੰ ਸ਼ਾਮ 4:30 ਵਜੇ ਐਂਟੀਲੀਆ ਤੋਂ ਬਰਾਤ ਰਵਾਨਾ ਹੋ ਕੇ ਜੀਓ ਵਰਲਡ ਸੈਂਟਰ ਪਹੁੰਚੀ। ਵਿਆਹ ਵਾਲੀ ਥਾਂ ‘ਤੇ ਪਹੁੰਚਣ ਤੋਂ ਬਾਅਦ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ, ਸਲਮਾਨ ਖਾਨ, ਰਜਨੀਕਾਂਤ, ਪਹਿਲਵਾਨ ਜਾਨ ਸੀਨਾ, ਰਣਵੀਰ ਸਿੰਘ, ਸੰਜੇ ਦੱਤ, ਜਾਹਨਵੀ ਕਪੂਰ ਅਤੇ ਅਰਜੁਨ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਖੂਬ ਡਾਂਸ ਕੀਤਾ। ਇਸ ਤੋਂ ਇਲਾਵਾ ਸ਼੍ਰੇਆ ਘੋਸ਼ਾਲ, ਸੋਨੂੰ ਨਿਗਮ ਸਮੇਤ ਕਈ ਕਲਾਕਾਰਾਂ ਨੇ ਸਮਾਰੋਹ ‘ਚ ਸੰਗੀਤਕ ਪੇਸ਼ਕਾਰੀ ਦਿੱਤੀ। ਇਸ ਵਿਆਹ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਸੀਐਮ ਲਾਲੂ ਪ੍ਰਸਾਦ ਯਾਦਵ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਭਾਰਤ ਅਤੇ ਵਿਦੇਸ਼ਾਂ ਦੀਆਂ 2 ਹਜ਼ਾਰ ਤੋਂ ਵੱਧ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਨੇ ਸ਼ਿਰਕਤ ਕੀਤੀ।
----------- Advertisement -----------
ਅੰਬਾਨੀ ਪਰਿਵਾਰ ਦੀ ਨੂੰਹ ਬਣ ਕੇ ਐਂਟੀਲੀਆ ਪਹੁੰਚੀ ਰਾਧਿਕਾ; ਫੁੱਲਾਂ ਦੀ ਵਰਖਾ ਨਾਲ ਹੋਇਆ ਸ਼ਾਨਦਾਰ ਸਵਾਗਤ
Published on
----------- Advertisement -----------
----------- Advertisement -----------












