ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦੀ ਮੰਗਣੀ ਦਾ ਸਮਾਗਮ ਦਿੱਲੀ ਦੇ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ ‘ਚ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਕੁਝ ਸਮਾਂ ਪਹਿਲਾਂ ਸਮਾਗਮ ਵਿੱਚ ਪੁੱਜੇ ਹਨ। ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਸਮਾਗਮ ‘ਚ ਸ਼ਿਰਕਤ ਕਰ ਰਹੇ ਹਨ।
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਦੇ ਭਰਾ ਸ਼ਿਵਾਂਗ ਅਤੇ ਸਹਿਜ ਸਮਾਰੋਹ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੋਏ।
ਇਸ ਤੋਂ ਇਲਾਵਾ ਟੀਐਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਵੀ ਸਮਾਰੋਹ ਵਿੱਚ ਪਹੁੰਚੇ ਹਨ। ਇਸ ਪ੍ਰੋਗਰਾਮ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 100 ਮਹਿਮਾਨ ਸ਼ਿਰਕਤ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਆਪਣੀ ਮੰਗਣੀ ‘ਚ ਪੇਸਟਲ ਕਲਰ ਲਹਿੰਗਾ ਪਹਿਨੇਗੀ। ਇਸ ਨੂੰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ। ਰਾਘਵ ਦੇ ਮਾਮਾ ਅਤੇ ਡਿਜ਼ਾਈਨਰ ਪਵਨ ਸਚਦੇਵਾ ਨੇ ਦੱਸਿਆ ਕਿ ਰਾਘਵ ਨੂੰ ਕਢਾਈ ਵਾਲੇ ਕੱਪੜੇ ਪਸੰਦ ਨਹੀਂ ਹਨ। ਉਸ ਦੇ ਪਹਿਰਾਵੇ ਨੂੰ ਸ਼ਾਨਦਾਰ ਅਤੇ ਸਟਾਈਲਿਸ਼ ਰੱਖਣ ਲਈ, ਕਰੀਮ ਰੰਗ ਦਾ ਅਚਕਨ ਬਣਾਇਆ ਗਿਆ ਹੈ।
----------- Advertisement -----------
ਕਪੂਰਥਲਾ ਹਾਊਸ ‘ਚ ਰਾਘਵ ਅਤੇ ਪਰਿਣੀਤੀ ਦੀ ਮੰਗਣੀ, ਮੁੱਖ ਮੰਤਰੀ ਮਾਨ ਅਤੇ ਉਨ੍ਹਾਂ ਦੀ ਪਤਨੀ ਸਮਾਗਮ ‘ਚ ਹੋਏ ਸ਼ਾਮਲ
Published on
----------- Advertisement -----------
----------- Advertisement -----------











