ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਦੁਪਹਿਰ 1 ਵਜੇ ਦੇ ਕਰੀਬ ਰਾਘਵ ਦੀ ਸਿਹਰਾਬੰਦੀ ਦੀ ਰਸਮ ਅਦਾ ਕੀਤੀ ਗਈ। ਰਾਘਵ ਦੇ ਨਾਲ 18 ਕਿਸ਼ਤੀਆਂ ਵਿੱਚ ਬਰਾਤ ਲੀਲਾ ਪੈਲੇਸ ਲਈ ਰਵਾਨਾ ਹੋਈ। ਪਰਿਣੀਤੀ ਚੋਪੜਾ ਦੇ ਹੋਣ ਵਾਲੇ ਪਤੀ ਰਾਘਵ ਚੱਢਾ ਦੀ ਲਾੜੇ ਦੀ ਲੁੱਕ ‘ਚ ਪਹਿਲੀ ਫੋਟੋ ਲੀਕ ਹੋ ਗਈ ਹੈ। ਇਸ ਤਸਵੀਰ ‘ਚ ਰਾਘਵ ਚੱਢਾ ਸਫੇਦ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆ ਰਹੇ ਹਨ।

ਤਾਜ਼ਾ ਤਸਵੀਰ ‘ਚ ਰਾਘਵ ਚੱਢਾ ਸਫੇਦ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆ ਰਹੇ ਹਨ। ਰਾਘਵ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਸੀ ਪਰ ਪਿੱਛੇ ਤੋਂ ਉਸ ਦੀ ਇਕ ਝਲਕ ਕੈਮਰੇ ‘ਚ ਕੈਦ ਹੋ ਗਈ। ਰਾਘਵ ਦੇ ਚਿਹਰੇ ਅਤੇ ਉਸ ਦੀ ਦਿੱਖ ਨੂੰ ਛੱਤਰੀ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਬਾਵਜੂਦ ਉਸ ਦੀ ਸ਼ੇਰਵਾਨੀ ਦਾ ਰੰਗ ਅਤੇ ਲੁੱਕ ਸਾਹਮਣੇ ਆਇਆ। ਫੋਟੋ ‘ਚ ਰਾਘਵ ਚੱਢਾ ਦੇ ਲੁੱਕ ਤੋਂ ਇਲਾਵਾ ਇਕ ਕਿਸ਼ਤੀ ਵੀ ਨਜ਼ਰ ਆ ਰਹੀ ਹੈ।ਇਸ ਕਿਸ਼ਤੀ ਰਾਹੀਂ ਮਹਿਮਾਨਾਂ ਨੂੰ ਵਿਆਹ ਵਾਲੀ ਥਾਂ ‘ਤੇ ਲਿਜਾਇਆ ਜਾ ਰਿਹਾ ਹੈ।
ਵਿਆਹ ਵਿੱਚ ਸ਼ਾਮਲ ਹੋਣ ਲਈ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਐਤਵਾਰ ਸਵੇਰ ਤੋਂ ਹੀ ਜਾਰੀ ਹੈ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਕ੍ਰਿਕਟਰ ਹਰਭਜਨ ਸਿੰਘ ਅਤੇ ਆਦਿਤਿਆ ਠਾਕਰੇ ਸ਼ਾਹੀ ਵਿਆਹ ‘ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਕੱਲ੍ਹ ਹੀ ਉਦੈਪੁਰ ਪਹੁੰਚ ਗਏ ਸਨ।