July 23, 2026, 5:30 pm
----------- Advertisement -----------
HomeNewsEntertainmentਰਾਜਕੁਮਾਰ ਰਾਓ ਹੋਏ ਧੋਖਾਧੜੀ ਦਾ ਸ਼ਿਕਾਰ, ਅਦਾਕਾਰ ਦੇ ਪੈਨ ਕਾਰਡ 'ਤੇ ਲਿਆ...

ਰਾਜਕੁਮਾਰ ਰਾਓ ਹੋਏ ਧੋਖਾਧੜੀ ਦਾ ਸ਼ਿਕਾਰ, ਅਦਾਕਾਰ ਦੇ ਪੈਨ ਕਾਰਡ ‘ਤੇ ਲਿਆ ਗਿਆ ਲੋਨ

Published on

----------- Advertisement -----------

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਐਕਟਿਵ ਰਹਿੰਦੇ ਹਨ ,ਪਰ ਉਨ੍ਹਾਂ ਦੀ ਤਾਜ਼ਾ ਪੋਸਟ ਨੇ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਅਦਾਕਾਰ ਰਾਜਕੁਮਾਰ ਰਾਓ ਨੇ ਆਪਣੀ ਪੋਸਟ ‘ਚ ਦੱਸਿਆ ਹੈ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ। ਇਹ ਸਾਰੀ ਜਾਣਕਾਰੀ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕਰਦੇ ਹੋਏ ਰਾਜਕੁਮਾਰ ਨੇ ਇਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਟਵਿੱਟਰ ‘ਤੇ ਧੋਖਾਧੜੀ ਦੇ ਅਲਰਟ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਰਾਓ ਨੇ ਲਿਖਿਆ, ‘ਮੇਰੇ ਪੈਨ ਕਾਰਡ ਦੀ ਦੁਰਵਰਤੋਂ ਕਰਕੇ, ਕਿਸੇ ਨੇ ਮੇਰੇ ਨਾਮ ‘ਤੇ 2500 ਰੁਪਏ ਦਾ ਛੋਟਾ ਕਰਜ਼ਾ ਲਿਆ ਹੈ।

ਇਸ ਕਾਰਨ ਮੇਰਾ CIBIL ਸਕੋਰ ਖਰਾਬ ਹੋ ਜਾਵੇਗਾ। ਇਸ ਪੋਸਟ ਨੂੰ CIBIL ਅਧਿਕਾਰੀ ਵਜੋਂ ਟੈਗ ਕਰਦੇ ਹੋਏ, ਅਦਾਕਾਰ ਨੇ ਅੱਗੇ ਲਿਖਿਆ, ‘ਕਿਰਪਾ ਕਰਕੇ ਇਸ ਨੂੰ ਠੀਕ ਕਰੋ ਅਤੇ ਇਸ ਦੇ ਵਿਰੁੱਧ ਸਾਵਧਾਨੀ ਵਾਲੇ ਕਦਮ ਚੁੱਕੋ’। ਅਦਾਕਾਰ ਰਾਜਕੁਮਾਰ ਰਾਓ ਦੀ ਇਹ ਹੈਰਾਨ ਕਰਨ ਵਾਲੀ ਪੋਸਟ ਪੜ੍ਹ ਕੇ ਪ੍ਰਸ਼ੰਸਕ ਹੈਰਾਨ ਹਨ । ਕੀ ਇੰਨੀ ਛੋਟੀ ਰਕਮ ਕਾਰਨ ਕਿਸੇ ਦਾ CIBIL ਸਕੋਰ ਖਰਾਬ ਹੋ ਸਕਦਾ ਹੈ? ਰਾਜਕੁਮਾਰ ਰਾਓ ਨੇ ਆਪਣੀ ਇਸ ਪੋਸਟ ਨਾਲ ਜਿਥੇ ਇੱਕ ਪਾਸੇ ਕ੍ਰੈਡਿਟ ਕੰਪਨੀ ਨੂੰ ਮਾਮਲੇ ਦੀ ਜਾਂਚ ਕਰ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਉਨ੍ਹਾਂ ਦਾ ਇਹ ਮੈਸੇਜ਼ ਆਮ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ। ਖ਼ੁਦ ਦੇ ਕਿਸੇ ਡਾਕਯੂਮੈਂਟ ਦੀ ਜਾਣਕਾਰੀ ਬਿਨਾਂ ਲੋੜ ਦੇ ਨਾਂ ਦਵੋ ਤਾਂ ਜੋ ਤੁਸੀ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਜਾਂ ਫ੍ਰਾਡ ਤੋਂ ਬੱਚ ਸਕੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...