ਸੁਪਰਸਟਾਰ ਰਜਨੀਕਾਂਤ ਦੀ ਵੱਡੀ ਬੇਟੀ ਐਸ਼ਵਰਿਆ ਰਜਨੀਕਾਂਤ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ। ਐਸ਼ਵਰਿਆ ਰਜਨੀਕਾਂਤ ਨੇ ਚੇਨਈ ਦੇ ਟੇਨਮਪੇਟ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਚੇਨਈ ਸਥਿਤ ਘਰ ਦੇ ਲਾਕਰ ‘ਚੋਂ 60 ਤੋਲੇ ਸੋਨਾ ਅਤੇ ਹੀਰੇ ਦੇ ਗਹਿਣੇ ਗਾਇਬ ਹੋ ਗਏ ਹਨ। ਗਹਿਣਿਆਂ ਦੀ ਕੀਮਤ 3.60 ਲੱਖ ਰੁਪਏ ਹੈ। ਐਸ਼ਵਰਿਆ ਰਜਨੀਕਾਂਤ ਨੇ ਦੱਸਿਆ ਕਿ ਉਸਨੇ ਇਹ ਗਹਿਣੇ 2019 ਵਿੱਚ ਆਪਣੀ ਭੈਣ ਸੌਂਦਰਿਆ ਦੇ ਵਿਆਹ ਵਿੱਚ ਪਹਿਨਣ ਲਈ ਲਏ ਸਨ।
ਸ਼ਿਕਾਇਤ ਵਿੱਚ ਐਸ਼ਵਰਿਆ ਰਜਨੀਕਾਂਤ ਨੇ ਕਿਹਾ ਹੈ ਕਿ ਉਸ ਨੇ ਗਹਿਣੇ ਇੱਕ ਲਾਕਰ ਵਿੱਚ ਰੱਖੇ ਹੋਏ ਸਨ ਅਤੇ ਉਸ ਦੇ ਘਰ ਦੇ ਕੁਝ ਨੌਕਰਾਂ ਨੂੰ ਇਸ ਬਾਰੇ ਪਤਾ ਸੀ। ਥਾਣਾ ਤਿਨਮਪੇਟ ਪੁਲਿਸ ਨੇ ਆਈਪੀਸੀ ਦੀ ਧਾਰਾ 381 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ 27 ਫਰਵਰੀ ਨੂੰ ਦਰਜ ਕਰਵਾਈ ਗਈ ਹੈ। ਐਸ਼ਵਰਿਆ ਰਜਨੀਕਾਂਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਚੋਰੀ ਬਾਰੇ 10 ਫਰਵਰੀ ਨੂੰ ਪਤਾ ਲੱਗਾ।