ਫਿਲਮ ‘ਪੁਸ਼ਪਾ ਦਿ ਰਾਈਜ਼’ ਦੇ ਗੀਤ ‘ਸਾਮੀ ਸਾਮੀ’ ਦਾ ਖ਼ੁਮਾਰ ਸੈਲੀਬ੍ਰਿਟੀਜ਼ ਦੇ ਸਿਰ ਤੋਂ ਉਤਰਣ ਦਾ ਨਾਂ ਨਹੀਂ ਲੈ ਰਿਹਾ ਹੈ। ਸੈਲੇਬਸ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਇਸ ਗਾਣੇ ‘ਤੇ ਡਾਂਸ ਰੀਲਜ਼ ਨੂੰ ਜ਼ੋਰਦਾਰ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਹੁਣ ਰਾਖੀ ਸਾਵੰਤ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਰਾਖੀ ਸਾਵੰਤ ਨੇ ਹਾਲ ਹੀ ‘ਚ ‘ਬਿੱਗ ਬੌਸ 15’ ਦੀ ਪ੍ਰਤੀਯੋਗੀ ਦੀ ਗਾਇਕਾ ਅਫਸਾਨਾ ਖਾਨ ਦੇ ਵਿਆਹ ‘ਚ ਸ਼ਿਰਕਤ ਕੀਤੀ।
ਵਿਆਹ ‘ਚ ਰਾਖੀ ਸਾਵੰਤ ਨੇ ‘ਸਾਮੀ ਸਾਮੀ’ ‘ਤੇ ਇਸ ਤਰ੍ਹਾਂ ਡਾਂਸ ਕੀਤਾ ਕਿ ਸਭ ਦੇਖਦੇ ਹੀ ਰਹਿ ਗਏ। ਰਾਖੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਬਾਲੀਵੁੱਡ ਫੈਸ਼ਨ ਕੋਰੀਓਗ੍ਰਾਫਰ ਅਤੇ ਪਰਸਨੈਲਿਟੀ ਇੰਸਟ੍ਰਕਟਰ ਰਾਜੀਵ ਖਿਚੀ ਵੀ ਨਜ਼ਰ ਆ ਰਹੇ ਹਨ। ਫੈਨਜ਼ ਵੀ ਰਾਖੀ ਦੇ ਡਾਂਸਿੰਗ ਸਟਾਈਲ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਅਫਸਾਨਾ ਖਾਨ ਨੇ 19 ਫਰਵਰੀ ਨੂੰ ਮੰਗੇਤਰ ਸਾਂਝ ਨਾਲ ਵਿਆਹ ਕੀਤਾ ਸੀ। ਵਿਆਹ ‘ਚ ਰਾਖੀ ਸਾਵੰਤ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ, ਉਮਰ ਰਿਆਜ਼, ਰਸ਼ਮੀ ਦੇਸਾਈ, ਅਕਸ਼ਰਾ ਸਿੰਘ ਅਤੇ ਡੋਨਾਲ ਬਿਸ਼ਟ ਨੇ ਵੀ ਸ਼ਿਰਕਤ ਕੀਤੀ।












