ਡਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਰਕੇ ਛਾਈ ਰਹਿੰਦੀ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੇ ਇਕ ਵਾਰ ਫਿਰ ਸਪਾਈਡਰਮੈਨ ਬਣ ਕੇ ਪ੍ਰਸ਼ੰਸਕਾਂ ਨੂੰ ਹਸਾ ਦਿੱਤਾ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਇਕ ਰੀਲ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਫਨੀ ਲੁੱਕ ‘ਚ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੀ ਹੈ।
ਉਹ ‘ਬਿੱਗ ਬੌਸ 15’ ਵਿੱਚ ਵੀ ਵੱਖ-ਵੱਖ ਕਿਰਦਾਰਾਂ ਵਿੱਚ ਆਪਣੇ ਆਪ ਨੂੰ ਕਾਸਟ ਕਰਕੇ ਸਾਰਿਆਂ ਦਾ ਮਨੋਰੰਜਨ ਕਰਦੀ ਸੀ। ਇਸ ਵੀਡੀਓ ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਰਾਖੀ ਦੇ ਇਸ ਰੂਪ ਨੂੰ ਵੇਖ ਕੇ ਖੂਬ ਕਮੈਂਟਸ ਵੀ ਕਰ ਰਹੇ ਹਨ । ਰਾਖੀ ਸਾਵੰਤ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਕਮਰੇ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ । ਉਸ ਨੇ ਆਪਣੇ ਗਲ ‘ਚ ਸੋਨੇ ਦੀ ਮੋਟੀ ਸਾਰੀ ਚੇਨ ਪਾਈ ਹੋਈ ਹੈ ।
ਰਾਖੀ ਦਾ ਇਹ ਮਜ਼ਾਕੀਆ ਵੀਡੀਓ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਤੁਸੀਂ ਕਪਿਲ ਸ਼ਰਮਾ ਤੋਂ ਵੀ ਵੱਡੇ ਐਂਟਰਟੇਨਰ ਹੋ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੀ ਹੰਗਾਮਾ ਹੋ ਗਿਆ, ਮੈਡਮ, ਤੁਹਾਡਾ ਪਤੀ ਤੁਹਾਨੂੰ ਪਛਾਣੇਗਾ ਜਾਂ ਨਹੀਂ।’ ਇਸ ਲਈ ਇਕ ਹੋਰ ਯੂਜ਼ਰ ਨੇ ਉਸ ਨੂੰ ਸਪਾਈਡਰ ਮਾਤਾ ਵੀ ਕਿਹਾ। ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ ‘ਚ ਵੀ ਉਹ ਆਪਣੀਆਂ ਹਰਕਤਾਂ ਕਾਰਨ ਕਾਫੀ ਚਰਚਾ ‘ਚ ਰਹੀ । ਰਾਖੀ ਸਾਵੰਤ ਕਈ ਆਈਟਮ ਸੌਂਗਸ ‘ਚ ਨਜ਼ਰ ਆ ਚੁੱਕੀ ਹੈ ।












