August 25, 2026, 6:59 pm
----------- Advertisement -----------
HomeNewsEntertainment'ਆਰ.ਆਰ.ਆਰ.' ਦੀ ਰਿਲੀਜ਼ ਤੋਂ ਬਾਅਦ ਰਾਮ ਚਰਨ ਅੰਮ੍ਰਿਤਸਰ 'ਚ ਕਰ ਰਹੇ ਨਵੀਂ...

‘ਆਰ.ਆਰ.ਆਰ.’ ਦੀ ਰਿਲੀਜ਼ ਤੋਂ ਬਾਅਦ ਰਾਮ ਚਰਨ ਅੰਮ੍ਰਿਤਸਰ ‘ਚ ਕਰ ਰਹੇ ਨਵੀਂ ਫਿਲਮ ਦੀ ਸ਼ੂਟਿੰਗ

Published on

----------- Advertisement -----------

‘ਆਰ.ਆਰ.ਆਰ’ ਫਿਲਮ ਦੀ ਸਫਲਤਾ ਤੋਂ ਬਾਅਦ ਅਦਾਕਾਰ ਰਾਮ ਚਰਨ ਇਸ ਸਮੇਂ ਫਿਲਮ ਨਿਰਮਾਤਾ ਸ਼ੰਕਰ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ, ਪੰਜਾਬ ਵਿੱਚ ਕਰ ਰਹੇ ਹਨ। ਫਿਲਮ ਦੇ ਸੈੱਟ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਰਾਮ ਚਰਨ ਪ੍ਰਸ਼ੰਸਕਾਂ ਨਾਲ ਘਿਰੇ ਨਜ਼ਰ ਆ ਰਹੇ ਹਨ, ਜੋ ਅਭਿਨੇਤਾ ਦਾ ਨਾਂ ਉੱਚੀ-ਉੱਚੀ ਲੈ ਰਹੇ ਹਨ। ਰਾਮ ਚਰਨ ਦੇ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਉੱਤਰੀ ਭਾਰਤ ਵਿੱਚ ਉਸਦੀ ਪ੍ਰਸਿੱਧੀ ਦਾ ਸਬੂਤ ਹੈ।


ਵੀਡੀਓ ਵਿੱਚ ਰਾਮ ਚਰਨ ਟੀਮ ਨੂੰ ਆਪਣੇ ਪ੍ਰਸ਼ੰਸਕਾਂ ਲਈ ਰਸਤਾ ਛੱਡਣ ਲਈ ਕਹਿੰਦੇ ਹਨ। ਅਭਿਨੇਤਾ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਵੀਡੀਓ ‘ਚ ਉਸ ਨੂੰ ਕਾਲੇ ਕੱਪੜਿਆਂ ‘ਚ ਦੇਖਿਆ ਗਿਆ। ਦਰਅਸਲ, ਅਭਿਨੇਤਾ ਇਸ ਸਮੇਂ ਅਯੱਪਾ ਦੀਕਸ਼ਾ ਨੂੰ ਫਾਲੋ ਕਰ ਰਿਹਾ ਹੈ। ਕੇਰਲ ਦੇ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਵਾਮੀ ਅਯੱਪਾ ਦੇ ਸ਼ਰਧਾਲੂਆਂ ਦੁਆਰਾ ਇਹ 41 ਦਿਨਾਂ ਦਾ ਵਰਤ ਰੱਖਿਆ ਜਾਂਦਾ ਹੈ। ਇਸ ਦੌਰਾਨ ਸ਼ਰਧਾਲੂ ਕਾਲੇ ਕੱਪੜੇ ਪਹਿਨ ਕੇ ਨੰਗੇ ਪੈਰੀਂ ਤੁਰਦੇ ਹਨ।


ਇਸ ਫਿਲਮ ਲਈ ਰਾਮ ਚਰਨ ਪਹਿਲੀ ਵਾਰ ਫਿਲਮ ਨਿਰਮਾਤਾ ਸ਼ੰਕਰ ਨਾਲ ਕੰਮ ਕਰ ਰਹੇ ਹਨ। ਫਿਲਮ ‘ਚ ਅਦਾਕਾਰਾ ਤੋਂ ਇਲਾਵਾ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ‘ਚ ਹੈ। ਰਾਮ ਚਰਨ ਨਾਲ ਕਿਆਰਾ ਦੀ ਇਹ ਦੂਜੀ ਤੇਲਗੂ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਅਭਿਨੇਤਰੀ ਰਾਮ ਚਰਨ ਨਾਲ ‘ਵਿਨੈ ਵਿਦਿਆ ਰਾਮਾ’ ‘ਚ ਕੰਮ ਕਰ ਚੁੱਕੀ ਹੈ। ਅਦਾਕਾਰ ਕੁਝ ਸਮੇਂ ਤੋਂ ਅੰਮ੍ਰਿਤਸਰ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...

MP Amritpal Singh ਤੋਂ ਇਲਾਵਾ ਪਰਿਵਾਰ ’ਚੋਂ ਕੋਈ ਨਹੀਂ ਲੜੇਗਾ ਚੋਣਾਂ: ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ (MP) ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ...

ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ

ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਆਂ ਰਜਿਸਟਰਡ ਮਹਿਲਾਵਾਂ...

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ‘ਚ ਪਿਆ ਰੌਲਾ, ‘ਆਪ’ ਤੇ BJP ਕੌਂਸਲਰ ਹੋ ਗਏ ਧੱਕਾ-ਮੁੱਕੀ

ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ...

ਆਸ਼ਿਕ ਨੇ ਸਹੇਲੀ ਤੋਂ ਕਾਰ ‘ਤੇ ਕਰਵਾਈਆਂ 3400 Kiss, ਫਿਰ ਪੁਲਿਸ ਵਾਲਿਆਂ ਨੇ ਵੀ ਮੁੰਡੇ ਦੀ ਬਣਾ’ਤੀ ਰੇਲ

ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ

ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ...

ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ- ਕੇਜਰੀਵਾਲ

ਨਵੀਂ ਦਿੱਲੀ/ਗੋਆ, 24 ਅਗਸਤ 2026:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ...