ਅੱਜ ਤੋਂ ਲਗਭਗ 90 ਸਾਲ ਪਹਿਲਾਂ ਭਾਰਤ ਦੇ ਮਹਾਨ ਕ੍ਰਾਂਤੀਕਾਰੀਆਂ ਅਤੇ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਭਗਤ ਸਿੰਘ (Bhagat Singh) ਨੂੰ ਬ੍ਰਿਟਿਸ਼ ਸਰਕਾਰ ਨੇ ਫਾਂਸੀ ਦੇ ਦਿੱਤੀ ਸੀ। ਇਸ ਦਿਨ ਸੁਖਦੇਵ, ਭਗਤ ਸਿੰਘ ਦੇ ਨਾਲ ਸੀ ਅਤੇ ਸ਼ਿਵਰਾਮ ਰਾਜਗੁਰੂ ਨੇ ਵੀ ਹੱਸ ਕੇ ਭਾਰਤ ਦੀ ਆਜ਼ਾਦੀ ਲਈ ਫਾਂਸੀ ਨੂੰ ਚੁੰਮਿਆ ਸੀ। ਇਨ੍ਹਾਂ ਤਿੰਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਹਰ ਸਾਲ 23 ਮਾਰਚ ਨੂੰ ਸ਼ਹੀਦ ਦਿਵਸ (Shaheed Diwas) ਮਨਾਇਆ ਜਾਂਦਾ ਹੈ।
ਨਾਮੀ ਐਕਟਰ ਰਾਣਾ ਰਣਬੀਰ ਨੇ ਆਪਣੇ ਅੰਦਾਜ਼ ਦੇ ਨਾਲ ਇਸ ਸ਼ਹੀਦੀ ਦਿਨ ਉੱਤੇ ਖ਼ਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਪੋਸਟ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੇ ਇੱਕ ਨਵੀਂ ਸਵੇਰ ਅਤੇ ਭਾਰਤ ਦੀ ਆਜ਼ਾਦੀ ਦੇ ਲਈ ਆਪਣੇ ਜੀਵਨ ਦਾ ਤਿਆਗ ਕੀਤਾ। ਇਸ ਲਈ ਸਾਨੂੰ ਇਹ ਦਿਨ ਤਿੰਨਾਂ ਸ਼ਹੀਦਾਂ ਦੇ ਨਾਮ ਨਾਲ ਮਨਾਉਣਾ ਚਾਹੀਦਾ ਹੈ।
ਗਾਇਕ ਹਰਭਜਨ ਮਾਨ ਨੇ ਵੀ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ, ਕੈਪਸ਼ਨ ‘ਚ ਲਿਖਿਆ ਹੈ- ‘ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦਾ ਹਾਂ…ਜੂਝ ਮਰੇ ਜੋ ਦੇਸ਼ ਕੌਮ ਲਈ, ਸੀਸ ਨਿਵਾਈਏ ਵੀਰਾਂ ਨੂੰ’।