ਬਾਲੀਵੁੱਡ ਸਟਾਰ ਰਣਦੀਪ ਹੁੱਡਾ ਦੀ ਆਉਣ ਵਾਲੀ ਫਿਲਮ ‘ਸਵਤੰਤਰ ਵੀਰ ਸਾਵਰਕਰ’ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਇਸ ‘ਚ ਰਣਦੀਪ ਹੁੱਡਾ ਬਲੈਕ ਕੈਪ ਅਤੇ ਸਾਵਰਕਰ ਵਾਂਗ ਚਸ਼ਮਾ ਪਹਿਨੇ ਬਿਹਤਰੀਨ ਲੁੱਕ ‘ਚ ਨਜ਼ਰ ਆ ਰਹੇ ਹਨ। ਅੱਜ (28 ਮਈ) ਨੂੰ ਦੇਸ਼ ਦੇ ਮਸ਼ਹੂਰ ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦੀ 139ਵੀਂ ਜਯੰਤੀ ਹੈ। ਇਸ ਮੌਕੇ ਸ਼ਨੀਵਾਰ ਨੂੰ ਉਨ੍ਹਾਂ ਦੇ ਜੀਵਨ ‘ਤੇ ਬਣ ਰਹੀ ਫਿਲਮ ‘ਸਵਤੰਤਰ ਵੀਰ ਸਾਵਰਕਰ’ ਤੋਂ ਰਣਦੀਪ ਹੁੱਡਾ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਹੈ। ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਫਿਲਮ ਦੀ ਸ਼ੂਟਿੰਗ ਅਗਸਤ 2022 ਤੋਂ ਸ਼ੁਰੂ ਹੋਵੇਗੀ। ਇਸ ਦੀ ਸ਼ੂਟਿੰਗ ਲੰਡਨ, ਮਹਾਰਾਸ਼ਟਰ ਅਤੇ ਅੰਡੇਮਾਨ ਨਿਕੋਬਾਰ ਟਾਪੂ ਦੇ ਵੱਖ-ਵੱਖ ਸਥਾਨਾਂ ‘ਤੇ ਕੀਤੀ ਜਾਵੇਗੀ। ਇਸ ਫਿਲਮ ‘ਚ ਰਣਦੀਪ ਹੁੱਡਾ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ।
ਇਸ ਨੂੰ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਨੇ ਪ੍ਰੋਡਿਊਸ ਕੀਤਾ ਹੈ, ਜਦੋਂਕਿ ਫਿਲਮ ਦਾ ਨਿਰਦੇਸ਼ਨ ਮਹੇਸ਼ ਮਾਂਜਰੇਕਰ ਕਰ ਰਹੇ ਹਨ। ਰਣਦੀਪ ਹੁੱਡਾ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, ‘ਕਈ ਨਾਇਕ ਹਨ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਸਾਰਿਆਂ ਨੂੰ ਇੱਕੋ ਜਿਹਾ ਮਹੱਤਵ ਨਹੀਂ ਦਿੱਤਾ ਗਿਆ ਸੀ। ਵਿਨਾਇਕ ਦਾਮੋਦਰ ਸਾਵਰਕਰ ਨੂੰ ਸਭ ਤੋਂ ਵੱਧ ਗਲਤ ਸਮਝਿਆ ਗਿਆ ਸੀ। ਅਜਿਹੇ ਨਾਇਕਾਂ ਦੀ ਕਹਾਣੀ ਜ਼ਰੂਰ ਸੁਣਾਈ ਜਾਵੇ। ਤੁਹਾਨੂੰ ਦੱਸ ਦੇਈਏ ਕਿ ਐਸ਼ਲੇ ਰੇਬੈਲੋ ਨੇ ‘ਸਵਤੰਤਰ ਵੀਰ ਸਾਵਰਕਰ’ ਦੀ ਪਹਿਲੀ ਲੁੱਕ ਦੀ ਪੋਸ਼ਾਕ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਅਭਿਨੇਤਾ ਦਾ ਵੀਰ ਸਾਵਰਕਰ ਲੁੱਕ ਮੇਕਅੱਪ ਆਰਟਿਸਟ ਰੇਣੂਕਾ ਪਿੱਲਈ ਨੇ ਦਿੱਤਾ ਹੈ। ਰਣਦੀਪ ਫਿਲਮ ‘ਚ ਆਪਣੇ ਡਾਇਲਾਗਸ ਲਈ ਮਰਾਠੀ ਭਾਸ਼ਾ ਦੀ ਵੀ ਤਿਆਰੀ ਕਰ ਰਹੇ ਹਨ।









