October 23, 2026, 10:00 pm
----------- Advertisement -----------
HomeNewsEntertainmentB'day Special: 75 ਸਾਲਾਂ ਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ 'ਰਣਧੀਰ ਕਪੂਰ'

B’day Special: 75 ਸਾਲਾਂ ਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਰਣਧੀਰ ਕਪੂਰ’

Published on

----------- Advertisement -----------

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਬਹੁਤ ਘੱਟ ਫਿਲਮਾਂ ਵਿੱਚ ਨਜ਼ਰ ਆਏ ਹਨ। ਆਪਣੀ ਅਦਾਕਾਰੀ ਤੋਂ ਇਲਾਵਾ, ਰਣਧੀਰ ਹਮੇਸ਼ਾ ਆਪਣੇ ਚੰਗੇ ਲੁੱਕ ਲਈ ਪ੍ਰਸ਼ੰਸਕਾਂ ਦੇ ਪਸੰਦੀਦਾ ਰਹੇ ਹਨ। ਇੱਕ ਸਮਾਂ ਸੀ ਜਦੋਂ ਉਸ ਨੂੰ ਰੋਮਾਂਟਿਕ ਅਦਾਕਾਰ ਵਜੋਂ ਕਈ ਫ਼ਿਲਮਾਂ ਦੇ ਆਫਰ ਮਿਲੇ ਸਨ। ਪਰ ਉਸ ਦੀ ਸਫਲਤਾ ਦਾ ਇਹ ਦੌਰ ਬਹੁਤਾ ਸਮਾਂ ਨਹੀਂ ਚੱਲ ਸਕਿਆ। ਰਣਧੀਰ ਕਪੂਰ ਹੁਣ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ ਅਤੇ ਕੁਝ ਹੀ ਫਿਲਮਾਂ ‘ਚ ਨਜ਼ਰ ਆਉਂਦੇ ਹਨ।

ਰਣਧੀਰ ਕਪੂਰ ਸਭ ਤੋਂ ਵੱਡੇ ਪੁੱਤਰ ਸਨ। ਅਜਿਹੇ ਵਿੱਚ ਉਹ ਆਪਣੇ ਪਿਤਾ ਦੇ ਬਹੁਤ ਕਰੀਬ ਸੀ। 15 ਫਰਵਰੀ ਯਾਨੀ ਅੱਜ ਉਹ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਅਦਾਕਾਰ ਰਣਧੀਰ ਕਪੂਰ ਦਾ ਜਨਮ 15 ਫਰਵਰੀ 1947 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਨੇ ਸਾਲ 1971 ‘ਚ ਬਾਲੀਵੁੱਡ ਅਦਾਕਾਰਾ ਬਬੀਤਾ ਨਾਲ ਵਿਆਹ ਕੀਤਾ ਸੀ ਪਰ ਸਾਲ 1983 ਤੋਂ ਬਾਅਦ ਰਣਧੀਰ ਕਪੂਰ ਅਤੇ ਬਬੀਤਾ ਦੇ ਰਿਸ਼ਤੇ ‘ਚ ਖਟਾਸ ਆਉਣ ਲੱਗੀ, ਜਿਸ ਤੋਂ ਬਾਅਦ ਦੋਹਾਂ ਨੇ ਸਾਲ 1988 ‘ਚ ਵੱਖ ਹੋਣ ਦਾ ਫੈਸਲਾ ਲਿਆ। ਹਾਲਾਂਕਿ ਦੋਵਾਂ ਨੇ ਕਦੇ ਵੀ ਇੱਕ ਦੂਜੇ ਤੋਂ ਤਲਾਕ ਨਹੀਂ ਲਿਆ। ਰਣਧੀਰ ਅਤੇ ਬਬੀਤਾ ਦੀਆਂ ਦੋ ਬੇਟੀਆਂ ਹਨ, ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ। ਵੱਖ ਹੋਣ ਤੋਂ ਬਾਅਦ ਬਬੀਤਾ ਆਪਣੀਆਂ ਦੋ ਬੇਟੀਆਂ ਕਰੀਨਾ ਅਤੇ ਕਰਿਸ਼ਮਾ ਨਾਲ ਰਹਿੰਦੀ ਸੀ।

ਇਸ ਲਈ ਰਣਧੀਰ ਇਕੱਲੇ ਹੀ ਰਹਿੰਦੇ ਸੀ। ਇੱਕ ਇੰਟਰਵਿਊ ਦੌਰਾਨ ਰਣਧੀਰ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਬਬੀਤਾ ਉਨ੍ਹਾਂ ਦੇ ਸ਼ਰਾਬ ਪੀਣ ਤੋਂ ਨਾਰਾਜ਼ ਸੀ। ਦੋਹਾਂ ਦੇ ਰਹਿਣ ਦੇ ਤਰੀਕੇ ਵੱਖੋ-ਵੱਖਰੇ ਸਨ। ਭਾਵੇਂ ਦੋਹਾਂ ਨੇ ਲਵ ਮੈਰਿਜ ਕੀਤੀ ਸੀ ਪਰ ਸੋਚ ਵੱਖਰੀ ਸੀ। ਇਸ ਲਈ ਅਸੀਂ ਇੱਕ ਦੂਰੀ ਬਣਾ ਲਈ। ਬਬੀਤਾ ਨੇ ਵੀ ਮਾਂ ਦਾ ਕਿਰਦਾਰ ਬੜੀ ਹਿੰਮਤ ਨਾਲ ਨਿਭਾਇਆ ਹੈ। ਦਰਅਸਲ ਇਹ ਤਾਂ ਸਾਰੇ ਜਾਣਦੇ ਹਨ ਕਿ ਬਬੀਤਾ ਨੇ ਕਪੂਰ ਪਰਿਵਾਰ ਦੀ ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤੋੜਿਆ ਅਤੇ ਆਪਣੀਆਂ ਦੋ ਬੇਟੀਆਂ ਕਰਿਸ਼ਮਾ ਅਤੇ ਕਰੀਨਾ ਨੂੰ ਫਿਲਮਾਂ ‘ਚ ਕੰਮ ਕਰਨ ਲਈ ਸਹਿਮਤੀ ਦਿੱਤੀ। ਆਪਣੀ ਮਾਂ ਦੀ ਹਿੰਮਤ ਅਤੇ ਸਮਰਥਨ ਕਾਰਨ ਅੱਜ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਫਿਲਮ ਇੰਡਸਟਰੀ ਦੀਆਂ ਵੱਡੀਆਂ ਅਭਿਨੇਤਰੀਆਂ ਵਿੱਚ ਸ਼ੁਮਾਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...