July 29, 2026, 9:04 pm
----------- Advertisement -----------
HomeNewsEntertainmentRoadies: ਰਣਵਿਜੈ ਤੇ ਨੇਹਾ ਤੋਂ ਬਾਅਦ ਹੁਣ ਇਹਨਾਂ ਗੈਂਗ ਲੀਡਰਸ ਨੇ ਵੀ...

Roadies: ਰਣਵਿਜੈ ਤੇ ਨੇਹਾ ਤੋਂ ਬਾਅਦ ਹੁਣ ਇਹਨਾਂ ਗੈਂਗ ਲੀਡਰਸ ਨੇ ਵੀ ਛੱਡਿਆ ਸ਼ੋਅ, ਜਾਣੋ ਕੀ ਹੈ ਵਜ੍ਹਾ

Published on

----------- Advertisement -----------

ਮਸ਼ਹੂਰ ਰਿਐਲਟੀ ਸ਼ੋਅ ਰੋਡੀਜ਼ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ ਬੀਤੇ ਦਿਨ ਸ਼ੋ ਦੇ ਗੈਂਗ ਲੀਡਰਸ ਰਣਵਿਜੈ ਸਿੰਘ ਅਤੇ ਨੇਹਾ ਧੂਪਿਆ ਦੇ ਅਲਵਿਦਾ ਆਖ ਦਿੱਤਾ ਹੈ। ਇਸ ਤੋਂ ਬਾਅਦ ਇਹ ਸ਼ੋ ਲਗਾਤਾਰ ਚਰਚਾ ਵਿੱਚ ਹੈ। ਇਸੇ ਤਰ੍ਹਾਂ ਹੁਣ ਸ਼ੋਅ ਦੇ ਦੋ ਹੋਰਨਾਂ ਗੈਂਗ ਲੀਡਰਸ ਨੇ ਵੀ ਇਸ ਸ਼ੋਅ ਨੂੰ ਛੱਡਣ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਨਿਖਿਲ ਚਿਨਅੱਪਾ ਅਤੇ ਰੈਪਰ ਰਫਤਾਰ ਨੇ ਵੀ ਰਿਐਲਟੀ ਸ਼ੋਅ ਰੋਡੀਜ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਰਫਤਾਰ ਤੇ ਨਿਖਿਲ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਉਹ ਇਸ ਵਾਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ। ਜਿੱਥੇ ਨਿਖਿਲ ਚਿਨਪਾ ਸਾਲ 2017 ਤੋਂ ਇਸ ਸ਼ੋਅ ਵਿੱਚ ਨਜ਼ਰ ਆਏ ਸਨ, ਰਫਤਾਰ ਨੇ ਸਾਲ 2018 ਤੋਂ ਇਸ ਸ਼ੋਅ ਵਿੱਚ ਬਤੌਰ ਗੈਂਗ ਲੀਡਰ ਹਿੱਸਾ ਲਿਆ ਹੈ। ਅਸਲ ‘ਚ ਖਬਰਾਂ ਦੀ ਮੰਨੀਏ ਤਾਂ ਇਸ ਵਾਰ ਰੋਡੀਜ਼ ਆਪਣੇ ਅਸਲੀ ਫਾਰਮੈਟ ‘ਚ ਵਾਪਸੀ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਇਸ ਵਾਰ ਸ਼ੋਅ ‘ਚ ਕੋਈ ਗੈਂਗ ਲੀਡਰ ਨਹੀਂ ਹੋਵੇਗਾ, ਸਿਰਫ਼ ਹੋਸਟ ਹੀ ਟੀਮ ਨਾਲ ਐਡਵੈਂਚਰ ਕਰਦੇ ਨਜ਼ਰ ਆਉਣਗੇ।

ਰਫਤਾਰ ਨੇ ਕਿਹਾ ਕਿ ਜੇਕਰ ਇਸ ਵਾਰ ਸ਼ੋਅ ਦਾ ਫਾਰਮੈਟ ਨਾ ਵੀ ਬਦਲਿਆ ਗਿਆ ਤਾਂ ਵੀ ਉਹ ਸ਼ੋਅ ‘ਚ ਸ਼ਾਮਲ ਨਹੀਂ ਹੋਣਗੇ। ਖਬਰਾਂ ਦੀ ਮੰਨੀਏ ਤਾਂ ਰਫਤਾਰ ਨੇ ਆਪਣੇ ਕਿਸੇ ਹੋਰ ਪ੍ਰੋਜੈਕਟ ਕਾਰਨ ਸ਼ੋਅ ਸਾਈਨ ਨਹੀਂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸੋਨੂੰ ਸੂਦ ਨੂੰ ਹੋਸਟ ਬਣਨ ‘ਤੇ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਸ਼ੋਅ ਛੱਡਣ ਦੀ ਗੱਲ ਕਰਦੇ ਹੋਏ ਨਿਖਿਲ ਨੇ ਕਿਹਾ ਕਿ ਮੈਂ ਆਪਣੇ ਗੈਂਗ ਲੀਡਰ ਦੇ ਨਾਲ ਮਾਹੌਲ, ਚੁਣੌਤੀਆਂ ਅਤੇ ਗੱਲਬਾਤ ਨੂੰ ਬਹੁਤ ਮਿਸ ਕਰਾਂਗਾ। ਇਸ ਦੇ ਨਾਲ, ਮੈਂ ਪੂਰੇ ਗਰੁੱਪ ਨੂੰ ਵੀ ਯਾਦ ਕਰਾਂਗਾ, ਜੋ ਹਮੇਸ਼ਾ ਬਹੁਤ ਸਹਿਯੋਗੀ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਕਾਨੂੰਨ: ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੌਂਪਿਆ ਸੋਧਾਂ ਸਬੰਧੀ ਖਰੜਾ

ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ...

 ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

ਚੰਡੀਗੜ੍ਹ ਸਰਹੱਦ ’ਤੇ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲੀਸ ਵੱਲੋਂ...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ; ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ...

ਚੋਰੀ ਦਾ ਇਲਜ਼ਾਮ ਲਗਾ ਮਾਸੜ ਨੇ ਕੀਤਾ ਨਾਬਾਲਗ ਭਾਣਜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 15 ਸਾਲਾ ਨਾਬਾਲਗ ਲੜਕੀ ਨੂੰ ਬੇਰਹਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ...

ਸੰਗਰੂਰ ਅਦਾਲਤ ਦਾ ਵੱਡਾ ਫੈਸਲਾ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ...

ਪੰਜਾਬ ਦੇ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

 ਨਾਭਾ ਦੇ ਪਿੰਡ ਮੈਹਸ ਦੀ ਜਮਪਲ ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ...

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ; 28 ਜੁਲਾਈ:ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ...