September 14, 2026, 5:35 pm
----------- Advertisement -----------
HomeNewsEntertainmentਅਗਨੀਵੀਰ ਬਣ Defense Force 'ਚ ਸ਼ਾਮਲ ਹੋਈ ਰਵੀ ਕਿਸ਼ਨ ਦੀ ਧੀ ਇਸ਼ਿਤਾ

ਅਗਨੀਵੀਰ ਬਣ Defense Force ‘ਚ ਸ਼ਾਮਲ ਹੋਈ ਰਵੀ ਕਿਸ਼ਨ ਦੀ ਧੀ ਇਸ਼ਿਤਾ

Published on

----------- Advertisement -----------

ਅਭਿਨੇਤਾ ਤੋਂ ਰਾਜਨੇਤਾ ਬਣੇ ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਅਗਨੀਪਥ ਯੋਜਨਾ ਦੇ ਤਹਿਤ ਰੱਖਿਆ ਬਲਾਂ ਦਾ ਹਿੱਸਾ ਬਣ ਗਈ ਹੈ। ਉਹ ਭਾਰਤ ਸਰਕਾਰ ਦੀ ਅਗਨੀਪੱਥ ਸਕੀਮ ਤਹਿਤ ਰੱਖਿਆ ਬਲ ਵਿੱਚ ਸ਼ਾਮਲ ਹੋਈ ਹੈ। ਇਸ ਖਬਰ ਤੋਂ ਬਾਅਦ ਸਾਰੇ ਪ੍ਰਸ਼ੰਸਕ ਅਤੇ ਸੈਲੇਬਸ ਰਵੀ ਕਿਸ਼ਨ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਯੂਜ਼ਰਸ ਸਟਾਰ ਕਿਡ ਦੇ ਅਸਲੀ ਹੀਰੋ ਬਣਨ ‘ਤੇ ਖੁਸ਼ੀ ਜ਼ਾਹਰ ਕਰ ਰਹੇ ਹਨ।
ਦੱਸ ਦਈਏ ਕਿ ਰਵੀ ਕਿਸ਼ਨ ਨੇ ਹਾਲ ਹੀ ‘ਚ ਟਵਿਟਰ ‘ਤੇ ਆਪਣੀ ਬੇਟੀ ਬਾਰੇ ਜਾਣਕਾਰੀ ਦਿੱਤੀ ਸੀ। ਰਵੀ ਕਿਸ਼ਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਆਪਣੀ ਬੇਟੀ ਇਸ਼ਿਤਾ ਸ਼ੁਕਲਾ ਦੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ‘ਚ ਅਭਿਨੇਤਾ ਦੀ ਬੇਟੀ NCC ਡਰੈੱਸ ‘ਚ ਹੱਥ ‘ਚ ਸਰਟੀਫਿਕੇਟ ਫੜੀ ਨਜ਼ਰ ਆਈ। ਬੇਟੀ ਦੀ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਰਵੀ ਕਿਸ਼ਨ ਨੇ ਲਿਖਿਆ- ‘ਮੇਰੀ ਬੇਟੀ ਇਸ਼ਿਤਾ ਸ਼ੁਕਲਾ ਨੇ ਅੱਜ ਸਵੇਰੇ ਕਿਹਾ,ਪਾਪਾ, ਮੈਂ ਵੀ ਅਗਨੀਪਥ ਸਕੀਮ ਤਹਿਤ ਫੌਜ ਵਿਚ ਭਰਤੀ ਹੋਣਾ ਚਾਹੁੰਦੀ ਹਾਂ। ਮੈਂ ਉਸਨੂੰ ਕਿਹਾ ਜਰੂਰ ਅੱਗੇ ਵਧੋ ਬੇਟਾ।”
ਦੱਸ ਦੇਈਏ ਕਿ ਅਗਨੀਪਥ ਯੋਜਨਾ ਭਾਰਤੀ ਨਾਗਰਿਕਾਂ ਲਈ ਫੌਜ ਭਰਤੀ ਪ੍ਰੋਗਰਾਮ ਹੈ। ਇਸ ਸਕੀਮ ਦਾ ਉਦੇਸ਼ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਲਈ ਕਰਮਚਾਰੀਆਂ ਦੀ ਭਰਤੀ ਕਰਨਾ ਹੈ ਅਤੇ ਨੌਜਵਾਨਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਰਵੀ ਕਿਸ਼ਨ ਨੇ ਆਪਣੀ ਬੇਟੀ ਦੇ ਰੱਖਿਆ ਬਲਾਂ ਵਿੱਚ ਭਰਤੀ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ਵਿੱਚ, ਭਾਰਤੀ ਮੂਲ ਦੀ ਲੜਕੀ ਦਾ ਕਤਲ, ਵਿਆਹ ਤੋਂ ਮਨ੍ਹਾ ਕਰਨ ‘ਤੇ 16 ਸਾਲ ਛੋਟੇ ਲੜਕੇ ਨੇ ਮਾਰੀਆਂ ਗੋਲੀਆਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ...

ਕੇਦਰਨਾਥ ਯਾਤਰਾ ਦੇ ਰਸਤੇ ‘ਤੇ ਫਸੇ 1,000 ਸ਼ਰਧਾਲੂ, ਕੁਝ ਹੋਏ ਬਿਮਾਰ

ਲਗਾਤਾਰ ਹੋਣ ਵਾਲੇ ਜ਼ਮੀਨ ਖਿਸਕਣ (landslides) ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ ਹਾਲਾਤ ਵਿਗੜ ਗਏ...

CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਕੀਤਾ ਜਾਰੀ, 26 ਅਕਤੂਬਰ ਤੋਂ 4 ਨਵੰਬਰ ਤੱਕ ਹੋਵੇਗਾ ਟੂਰਨਾਮੈਂਟ

ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ...

 ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸੂਬੇ ਦੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ...

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...

ਟੀ-20 ਕ੍ਰਿਕਟ ਲੀਗ ਨੇ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 13 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਮੋਹਾਲੀ ਦੇ ਆਈ.ਐੱਸ. ਬਿੰਦਰਾ...