ਸਾਊਥ ਸਿਨੇਮਾ ਦੀ ਸੁਪਰਸਟਾਰ ਸ਼ਰੂਤੀ ਹਾਸਨ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਇਸ ਸਮੇਂ ਸ਼ਰੂਤੀ ਹਾਸਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਸ਼ਰੂਤੀ ਹਾਸਨ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ, ਜਿਸ ਬਾਰੇ ਸ਼ਰੂਤੀ ਹਾਸਨ ਨੇ ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕੀਤੀ ਹੈ। ਸ਼ਰੂਤੀ ਦੀ ਇਸ ਤਸਵੀਰ ‘ਚ ਉਸ ਦੇ ਪੈਰ ‘ਤੇ ਸੱਟ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ। ਵੀਰਵਾਰ ਨੂੰ ਸ਼ਰੂਤੀ ਹਾਸਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਸਟੋਰੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਸ਼ਰੂਤੀ ਹਾਸਨ ਦੇ ਗੋਡਿਆਂ ‘ਤੇ ਜ਼ਖਮ ਨਜ਼ਰ ਆ ਰਹੇ ਹਨ। ਹਾਲਾਂਕਿ ਜ਼ਖਮੀ ਹੋਣ ਤੋਂ ਬਾਅਦ ਵੀ ਸ਼ਰੂਤੀ ਹਾਸਨ ਆਪਣਾ ਜਜ਼ਬਾ ਦਿਖਾਉਂਦੀ ਨਜ਼ਰ ਆ ਰਹੀ ਹੈ।

ਸ਼ਰੂਤੀ ਹਾਸਨ ਦੀ ਇਸ ਤਸਵੀਰ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ਰੂਤੀ ਹਾਸਨ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਸ਼ਰੂਤੀ ਦੱਖਣ ਸਿਨੇਮਾ ਦੇ ਸੁਪਰਸਟਾਰ ਪ੍ਰਭਾਸ ਦੇ ਨਾਲ ਫਿਲਮ ‘ਸਲਾਰ’ ‘ਚ ਨਜ਼ਰ ਆਵੇਗੀ। ਕੇਜੀਐਫ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਹੇਠ ਬਣ ਰਹੀ ‘ਸਲਾਰ’ ਸਤੰਬਰ ਮਹੀਨੇ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ‘ਚ ਪ੍ਰਭਾਸ ਦੇ ਨਾਲ ਸ਼ਰੂਤੀ ਹਾਸਨ ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ।











