November 3, 2026, 7:53 am
----------- Advertisement -----------
HomeNewsEntertainmentਜਾਣੋ ਕਿਉਂ ਨਹੀਂ ਈਦ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਨਹੀਂ...

ਜਾਣੋ ਕਿਉਂ ਨਹੀਂ ਈਦ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਨਹੀਂ ਆਏ ਸਲਮਾਨ ਖਾਨ,ਕਾਰਨ ਆਇਆ ਸਾਹਮਣੇ

Published on

----------- Advertisement -----------

ਸਲਮਾਨ ਖਾਨ ਆਪਣੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨੂੰ ਲੈ ਕੇ ਚਰਚਾ ‘ਚ ਹਨ। ਕਿਹਾ ਜਾ ਰਿਹਾ ਸੀ ਕਿ ਇਸ ਫਿਲਮ ਦਾ ਨਾਂ ਬਦਲ ਕੇ ਭਾਈਜਾਨ ਰੱਖਿਆ ਗਿਆ ਹੈ। ਇਸ ਦੌਰਾਨ ਈਦ ਦੇ ਮੌਕੇ ‘ਤੇ ਅਦਾਕਾਰ ਨੇ ਆਪਣੇ ਘਰ ਤੋਂ ਪ੍ਰਸ਼ੰਸਕਾਂ ਨੂੰ ਵਧਾਈ ਨਹੀਂ ਦਿੱਤੀ। ਹਰ ਸਾਲ ਅਭਿਨੇਤਾ ਆਪਣੇ ਗਲੈਕਸੀ ਅਪਾਰਟਮੈਂਟ ਦੀ ਬਾਲਕੋਨੀ ਤੋਂ ਪ੍ਰਸ਼ੰਸਕਾਂ ਨੂੰ ਵਧਾਈ ਦਿੰਦੇ ਸਨ, ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ। ਦਰਅਸਲ, ਈਦ ‘ਤੇ ਪ੍ਰਸ਼ੰਸਕ ਆਪਣੇ ਪਸੰਦੀਦਾ ਅਭਿਨੇਤਾ ਸਲਮਾਨ ਖਾਨ ਨੂੰ ਦੇਖਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਆਉਂਦੇ ਸਨ। ਇੱਥੋਂ ਤੱਕ ਕਿ ਸਲਮਾਨ ਵੀ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਕਰਦੇ ਸਨ।

ਪਰ ਇਸ ਵਾਰ ਪਰ ਇਸ ਸਾਲ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਝਲਕ ਨਹੀਂ ਮਿਲ ਸਕੀ। ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰ ਨੂੰ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਬਾਰੇ ‘ਚ ਇਕ ਸੂਤਰ ਨੇ ਈਟਾਈਮਜ਼ ਨੂੰ ਦੱਸਿਆ ਕਿ ਇਸ ਕਾਰਨ ਅਦਾਕਾਰ ਜਨਤਕ ਤੌਰ ‘ਤੇ ਸਾਹਮਣੇ ਆਉਣ ਤੋਂ ਬਚ ਰਿਹਾ ਹੈ। ਸੂਤਰ ਮੁਤਾਬਕ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਪੈਸ਼ਲ ਫੋਰਸ ਦੇ ਦਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਆਸ-ਪਾਸ 15 ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇੰਨਾ ਹੀ ਨਹੀਂ ਐਕਟਰ ਦੇ ਨਾਲ ਸਪੈਸ਼ਲ ਫੋਰਸ ਦੇ ਅਧਿਕਾਰੀ ਵੀ ਸੈੱਟ ‘ਤੇ ਰਹਿੰਦੇ ਹਨ।

ਅਜਿਹੇ ‘ਚ ਪ੍ਰਸ਼ੰਸਕ ਕਾਫੀ ਸਮੇਂ ਤੱਕ ਉਸ ਦਾ ਇੰਤਜ਼ਾਰ ਕਰਦੇ ਰਹੇ ਅਤੇ ਅੰਤ ‘ਚ ਨਿਰਾਸ਼ ਹੋ ਕੇ ਚਲੇ ਗਏ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਟਵਿਟਰ ‘ਤੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ਸਾਰਿਆਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ, ਬਹੁਤ ਸਾਰਾ ਪਿਆਰ, ਸ਼ਾਂਤੀ, ਖੁਸ਼ੀ ਅਤੇ ਸਿਹਤ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਆਪਣੀ ਫਿਲਮ ਨੋ ਐਂਟਰੀ ਨੂੰ ਲੈ ਕੇ ਚਰਚਾ ‘ਚ ਹਨ। ਫਿਲਮ ‘ਚ ਉਹ ਤੀਹਰੀ ਭੂਮਿਕਾ ਨਿਭਾਉਣਗੇ ਅਤੇ ਇਸ ‘ਚ 10 ਅਭਿਨੇਤਰੀਆਂ ਹੋਣਗੀਆਂ। ਇਸ ‘ਚ ਸਲਮਾਨ ਤੋਂ ਇਲਾਵਾ ਫਰਦੀਨ ਖਾਨ ਅਤੇ ਅਨਿਲ ਕਪੂਰ ਵੀ ਨਜ਼ਰ ਆਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਸਥਾਨ ‘ਚ ਦਰਦਨਾਕ ਹਾਦਸਾ, ਸੜਕ ਨਿਰਮਾਣ ਦੌਰਾਨ 8 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਖੇਤਰ ਦੇ ਛਪੋਲੀ ਪਿੰਡ ਵਿੱਚ ਸੜਕ ਨਿਰਮਾਣ ਦੇ...

ਕੈਨੇਡਾ ‘ਚ ਐਲੀਮੈਂਟਰੀ ਸਕੂਲਾਂ ‘ਚ ਦਸਤਾਰ ਸਮੇਤ ਸਾਰੇ ਧਾਰਮਿਕ ਪਹਿਰਾਵਿਆਂ ‘ਤੇ ਲੱਗੀ ਪਾਬੰਦੀ

ਕੈਨੇਡਾ ਦੇ ਕਿਊਬੈਕ 'ਚ ਨਵੀਂ ਬਣੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੱਗਾਂ ਅਤੇ ਨਕਾਬ ਸਮੇਤ...

ਸੜਕ ਨਿਰਮਾਣ ਦੌਰਾਨ 11,000 ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਛਾਪੋਲੀ ਵਿੱਚ ਸੜਕ ਨਿਰਮਾਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ।...

ਅਮਰੀਕਾ ਦੇ ਫਲੋਰੀਡਾ ‘ਚ ਪਲੇਨ ਹੋਇਆ ਕ੍ਰੈਸ਼, 9 ਲੋਕਾਂ ਦੀ ਮੌਤ, ਸੜਕ ‘ਤੇ ਡਿੱਗਦਿਆਂ ਹੀ ਅੱਗ ਦਾ ਗੋਲਾ ਬਣਿਆ ਜਹਾਜ਼

ਅਮਰੀਕਾ ਦੇ ਫਲੋਰਿਡਾ ਵਿਚ ਇਕ ਬਿਜ਼ਨੈੱਸ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ...

ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, 4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ ਵਾਪਸ

  ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ‘ਚ ਇੱਕ ਮਹਿਲਾ ਦਾ ਚਾਕੂ ਮਾਰ...

ਯੋ ਯੋ ਹਨੀ ਸਿੰਘ ਦੇ ਭਤੀਜੇ ਦੀ ਕਾਰ ਹਾਦਸੇ ਵਿੱਚ ਮੌਤ, ਰੈਪਰ ਨੇ ਜਤਾਇਆ ਦੁੱਖ

ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਵਿਦਿਤ ਓਲਕ ਦੀ ਐਤਵਾਰ, 1 ਨਵੰਬਰ ਨੂੰ...

ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

ਲੁਧਿਆਣਾ ਦੇ ਖੰਨਾ ‘ਚ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਨਸ਼ੇ ਦੇ ਝੂਠੇ...

ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਜੌੜਾਮਾਜਰਾ, ਪਠਾਣਮਾਜਰਾ ਤੇ ਵਿਜੇ ਪ੍ਰਤਾਪ ਨੇ ਫੜਿਆ ਭਾਜਪਾ ਦਾ ਪੱਲਾ

ਪੰਜਾਬ ਦੀ ਸਿਆਸਤ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਘਟਨਾਕ੍ਰਮ...

ਪਠਾਣਮਾਜਰਾ ਅਤੇ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਰੱਦ , ‘ਆਪ’ ਵਿਧਾਨਸਭਾ ਸਪੀਕਰ ਤੋਂ ਕਰੇਗੀ ਮੰਗ

ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ।...