ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਬੈਚਲਰ ਐਕਟਰ ਭਾਈਜਾਨ ਕਹੇ ਜਾਣ ਵਾਲੇ ਸਲਮਾਨ ਖਾਨ ਆਪਣੀਆਂ ਫਿਲਮਾਂ ਅਤੇ ਪ੍ਰੋਜੈਕਟਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਸਮੇਂ-ਸਮੇਂ ‘ਤੇ ਆਪਣੇ ਰਿਸ਼ਤੇ ਦੀਆਂ ਖਬਰਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਆਉਂਦੀ ਰਹਿੰਦੀ ਹੈ। ਲੰਬੇ ਸਮੇਂ ਤੋਂ ਭਾਈਜਾਨ ਦਾ ਨਾਂ ਵਿਦੇਸ਼ੀ ਬਿਊਟੀ ਯੂਲੀਆ ਵੰਤੂਰ ਨਾਲ ਜੋੜਿਆ ਜਾ ਰਿਹਾ ਸੀ ਪਰ ਹੁਣ ਨਵੀਂਆਂ ਖਬਰਾਂ ਮੁਤਾਬਕ ਸਲਮਾਨ ਖਾਨ ਯੂਲੀਆ ਤੋਂ 24 ਸਾਲ ਛੋਟੀ ਹਸੀਨਾ ਨੂੰ ਡੇਟ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਪੂਜਾ ਹੇਗੜੇ (Pooja Hegde) ਦੇ ਨਾਲ ਰਿਲੇਸ਼ਨਸ਼ਿਪ ‘ਚ ਹਨ ਅਤੇ ਪੂਜਾ ਹੇਗੜੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਵੀ ਕੰਮ ਕਰ ਰਹੀ ਹੈ ।
ਉਮੈਰ ਸੰਧੂ ਨਾਂਅ ਦੇ ਇੱਕ ਸ਼ਖਸ ਦਾ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ।ਉਮੈਰ ਸੰਧੂ ਦੇ ਇੱਕ ਟਵੀਟ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ। ਉਮੈਰ ਦਾ ਕਹਿਣਾ ਹੈ ਕਿ ਸਲਮਾਨ ਅਤੇ ਪੂਜਾ ਰਿਲੇਸ਼ਨਸ਼ਿਪ ਵਿੱਚ ਹਨ। ਉਮੈਰ ਨੇ ਆਪਣੇ ਟਵੀਟ ‘ਚ ਲਿਖਿਆ- ਬ੍ਰੇਕਿੰਗ ਨਿਊਜ਼… ਸ਼ਹਿਰ ‘ਚ ਇਕ ਨਵਾਂ ਜੋੜਾ ਸਾਹਮਣੇ ਆਇਆ ਹੈ। ਮੇਗਾ ਸਟਾਰ ਸਲਮਾਨ ਖਾਨ ਨੂੰ ਪੂਜਾ ਹੇਗੜੇ ਨਾਲ ਪਿਆਰ ਹੋ ਗਿਆ ਹੈ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦਾ ਨਾਮ ਕਈ ਅਭਿਨੇਤਰੀਆਂ ਦੇ ਨਾਲ ਜੁੜਿਆ ਰਿਹਾ ਹੈ । ਸੰਗੀਤਾ ਬਿਜਲਾਨੀ, ਸੋਮੀ ਅਲੀ, ਕੈਟਰੀਨਾ ਕੈਫ ਸਣੇ ਕਈ ਅਭਿਨੇਤਰੀਆਂ ਦੇ ਨਾਲ ਉਨ੍ਹਾਂ ਦਾ ਨਾਮ ਜੁੜਦਾ ਰਿਹਾ ਹੈ । ਪਰ ਹੁਣ ਇਨ੍ਹਾਂ ਖ਼ਬਰਾਂ ‘ਚ ਕਿੰਨੀ ਸਚਾਈ ਹੈ । ਇਹ ਤਾਂ ਸਲਮਾਨ ਖ਼ਾਨ ਹੀ ਦੱਸ ਸਕਦੇ ਹਨ ।