October 17, 2026, 6:25 am
----------- Advertisement -----------
HomeNewsEntertainmentਸਲਮਾਨ ਖਾਨ ਦੀ ਤੇਲਗੂ ਡੈਬਿਊ ਫਿਲਮ 'ਗੌਡਫਾਦਰ' ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼,ਦੇਖੋ...

ਸਲਮਾਨ ਖਾਨ ਦੀ ਤੇਲਗੂ ਡੈਬਿਊ ਫਿਲਮ ‘ਗੌਡਫਾਦਰ’ ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

Published on

----------- Advertisement -----------

ਕੋਨੀਡੇਲਾ ਪ੍ਰੋਡਕਸ਼ਨ ਅਤੇ ਸੁਪਰ ਗੁੱਡ ਫਿਲਮਜ਼ ਦੇ ਬੈਨਰ ਹੇਠ ਫਿਲਮ ਨਿਰਮਾਤਾ ਆਰਬੀ ਚੌਧਰੀ ਅਤੇ ਐਨਵੀ ਪ੍ਰਸਾਦ ਦੁਆਰਾ ਨਿਰਮਿਤ, ਫਿਲਮ ‘ਗੌਡ ਫਾਦਰ’ ਦਾ ਟ੍ਰੇਲਰ ਪੀਵੀਆਰ ਥੀਏਟਰ (ਜੁਹੂ) ਵਿੱਚ ਦੱਖਣ ਦੇ ਮੇਗਾ ਸਟਾਰ ਚਿਰੰਜੀਵੀ ਅਤੇ ਸਲਮਾਨ ਖਾਨ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਟ੍ਰੇਲਰ ‘ਚ ਚਿਰੰਜੀਵੀ ਸੱਤਾ ‘ਤੇ ਆਪਣਾ ਦਬਦਬਾ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਸਲਮਾਨ ਖਾਨ ਸੱਤਾ ‘ਤੇ ਕਬਜ਼ਾ ਕਰਨ ਲਈ ਆਪਣੇ ਵੱਡੇ ਭਰਾ ਦੀ ਮਦਦ ਕਰ ਰਹੇ ਹਨ। ਦੱਖਣ ਦੇ ਮੈਗਾਸਟਾਰ ਚਿਰੰਜੀਵੀ ਦੀ ਬਹੁ-ਉਡੀਕ ਫਿਲਮ ‘ਗੌਡਫਾਦਰ’ 5 ਅਕਤੂਬਰ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨਾਲ ਸਲਮਾਨ ਖਾਨ ਤੇਲਗੂ ਫਿਲਮਾਂ ‘ਚ ਡੈਬਿਊ ਕਰ ਰਹੇ ਹਨ। ਇਹ ਫਿਲਮ 2019 ਦੀ ਮਲਿਆਲਮ ਬਲਾਕਬਸਟਰ ਲੂਸੀਫਰ ਦੀ ਤੇਲਗੂ ਰੀਮੇਕ ਹੈ, ਜਿਸਦਾ ਨਿਰਦੇਸ਼ਨ ਪ੍ਰਿਥਵੀਰਾਜ ਸੁਕੁਮਾਰਨ ਨੇ ਕੀਤਾ ਹੈ।

YouTube player

ਮੋਹਨ ਰਾਜਾ ਦੁਆਰਾ ਨਿਰਦੇਸ਼ਤ ਫਿਲਮ ‘ਗੌਡਫਾਦਰ’ ਦੇ ਸਾਰੇ ਗੀਤ ਦੇਵਘਰ (ਝਾਰਖੰਡ) ਦੇ ਗੀਤਕਾਰ ਵਿਮਲ ਕਸ਼ਯਪ ਦੁਆਰਾ ਲਿਖੇ ਗਏ ਹਨ ਅਤੇ ਸੰਗੀਤ ਥਮਨ ਸ਼੍ਰੀਮਾਨ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਫਿਲਮ ‘ਚ ਸਲਮਾਨ ਖਾਨ ਤੋਂ ਇਲਾਵਾ ਤੇਲਗੂ ਮੈਗਾਸਟਾਰ ਚਿਰੰਜੀਵੀ, ਅਭਿਨੇਤਰੀ ਨਯਨਥਾਰਾ ਅਤੇ ਸਤਿਆਦੇਵ ਕੰਚਰਨ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਨਿਰਦੇਸ਼ਕ ਮੋਹਨ ਰਾਜਾ ਨੇ ਦੋ ਸ਼ਾਨਦਾਰ ਅਦਾਕਾਰਾਂ ਨਾਲ ਪਰਦੇ ‘ਤੇ ਜਾਦੂ ਲਿਆਂਦਾ ਹੈ। ਚਿਰੰਜੀਵੀ ਨੇ ਕਿਹਾ, ”ਮੈਂ ਚਾਹੁੰਦਾ ਹਾਂ ਕਿ ਸਿਨੇਮਾ ਨੂੰ ਬਾਲੀਵੁੱਡ ਜਾਂ ਟਾਲੀਵੁੱਡ ਦੇ ਅੰਦਰ ਬਿਨਾਂ ਕਿਸੇ ਅਲੱਗ-ਥਲੱਗ ਦੇ ਦੁਨੀਆ ਭਰ ‘ਚ ਭਾਰਤੀ ਸਿਨੇਮਾ ਵਜੋਂ ਜਾਣਿਆ ਜਾਵੇ।” ਸੁਪਰਸਟਾਰ ਸਲਮਾਨ ਖ਼ਾਨ ਨੇ ਕਿਹਾ, ”ਜਦੋਂ ਚਿਰਨ ਗੁਰੂ ਨੇ ਮੈਨੂੰ ਬੁਲਾਇਆ ਤਾਂ ਉਨ੍ਹਾਂ ਨੇ ਮੈਨੂੰ ਇਕ ਛੋਟਾ ਜਿਹਾ ਕਿਰਦਾਰ ਕਰਨ ਦਾ ਸੁਝਾਅ ਦਿੱਤਾ, ਫਿਰ ਮੈਂ ਕਿਹਾ ਚਿਰਨ ਭਾਵੇਂ ਤੁਸੀਂ ਮੈਨੂੰ ਆਪਣੇ ਪਿੱਛੇ ਖੜ੍ਹਾ ਕਰ ਰਹੇ ਹੋ, ਮੈਂ ਠੀਕ ਹਾਂ। ਇਹ ਭਾਰਤੀ ਸਿਨੇਮਾ ਲਈ ਸਾਡੇ ਦੋਵਾਂ ਦੇ ਪਿਆਰ ਦਾ ਸਵਾਲ ਹੈ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...