ਬਾਲੀਵੁੱਡ ‘ਚ ਬਿਹਤਰੀਨ ਐਕਟਿੰਗ ਤੋਂ ਇਲਾਵਾ 63 ਸਾਲਾ ਸੰਜੇ ਦੱਤ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਚਰਚਾ ‘ਚ ਹਨ। ਇਸ ਦੌਰਾਨ ਸੰਜੂ ਬਾਬਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵਰਕਆਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਜ਼ਬਰਦਸਤ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ। ਇਸ ਵੀਡੀਓ ‘ਚ ਸੰਜੇ ਕਾਲੇ ਰੰਗ ਦੇ ਜਿਮ ਪਹਿਰਾਵੇ ‘ਚ ਕਸਰਤ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਬਾਬਾ ਨਾਲ ਉਨ੍ਹਾਂ ਦਾ ਟ੍ਰੇਨਰ ਨਜ਼ਰ ਆ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਸਟ੍ਰੋਂਗਰ ਹਰ ਡੇ’, ‘ਹੈਸ਼ਟੈਗ ਡੈਟਸ ਦ ਵੇ’। ਹੁਣ ਸੰਜੂ ਬਾਬਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਪ੍ਰੇਰਿਤ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਬਾਬਾ ਦੀ ਤਾਰੀਫ ਵੀ ਕਰ ਰਹੇ ਹਨ।
ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ ਇਕ ਨੰਬਰ ਹੈ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਲਗੇ ਰਹੋ ਮੁੰਨਾ ਭਾਈ’। ਤੁਹਾਨੂੰ ਦੱਸ ਦੇਈਏ ਸੰਜੇ ਦੱਤ ਦੀ ਫਿਲਮ ਮੁੰਨਾਭਾਈ MBBS 3 ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਹ ਜਾਣਕਾਰੀ ਸੰਜੂ ਬਾਬਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਇੱਕ ਵਾਰ ਫਿਰ ਫਿਲਮ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸੰਜੂ ਬਾਬਾ ਪਿਛਲੇ ਸਾਲ ਸੁਪਰਹਿੱਟ ਫਿਲਮ KGF: Chapter 2 ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਸੰਜੇ ਨੇ ਰਣਬੀਰ ਕਪੂਰ ਅਤੇ ਵਾਣੀ ਕਪੂਰ ਦੀ ਫਿਲਮ ‘ਸ਼ਮਸ਼ੇਰਾ’ ‘ਚ ਕ੍ਰੂਰ ਸਿੰਘ ਦੀ ਭੂਮਿਕਾ ਨਿਭਾਈ ਸੀ।