September 5, 2026, 9:52 pm
----------- Advertisement -----------
HomeNewsEntertainmentਜਾਣੋ ਕਿਸ ਤਰਾਂ 20 ਸਾਲ ਛੋਟੀ ਮਾਨਯਤਾ ਤੇ ਆਇਆ ਸੀ ਸੰਜੇ ਦੱਤ...

ਜਾਣੋ ਕਿਸ ਤਰਾਂ 20 ਸਾਲ ਛੋਟੀ ਮਾਨਯਤਾ ਤੇ ਆਇਆ ਸੀ ਸੰਜੇ ਦੱਤ ਦਾ ਦਿਲ, ਫ਼ਿਲਮੀ ਹੈ ਦੋਵਾਂ ਦੀ ਲਵ ਸਟੋਰੀ

Published on

----------- Advertisement -----------

ਬਾਲੀਵੁੱਡ ਸਟਾਰ ਜੋੜਾ ਸੰਜੇ ਦੱਤ ਅਤੇ ਮਾਨਯਤਾ ਦੱਤ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਅਭਿਨੇਤਾ ਸੰਜੇ ਦੱਤ ਦੀ ਜ਼ਿੰਦਗੀ ਦਾ ਵਿਵਾਦਾਂ ਨਾਲ ਪੁਰਾਣਾ ਸਬੰਧ ਰਿਹਾ ਹੈ। ਸੰਜੇ ਦੱਤ ਦੇ ਜੀਵਨ ਵਿੱਚ ਉਨ੍ਹਾਂ ਦੇ ਵਿਆਹ, ਕਦੇ ਅਫੇਅਰ ਅਤੇ ਜੇਲ੍ਹ ਜਾਣ ਨੂੰ ਲੈ ਕੇ ਕਈ ਉਤਰਾਅ-ਚੜ੍ਹਾਅ ਆਏ। ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਸਭ ਤੋਂ ਖਾਸ ਵਿਅਕਤੀ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਹੈ। ਮਾਨਯਤਾ ਦੱਤ ਨੇ ਬੁਰੇ ਸਮੇਂ ਵਿੱਚ ਵੀ ਸੰਜੇ ਦਾ ਸਾਥ ਦਿੱਤਾ। ਇਹੀ ਕਾਰਨ ਹੈ ਕਿ ਇਸ ਸਟਾਰ ਜੋੜੇ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਲਾਈਮਲਾਈਟ ‘ਚ ਰਹਿੰਦੀ ਹੈ। ਅੱਜ 7 ਫਰਵਰੀ ਨੂੰ ਸੰਜੇ ਦੱਤ ਅਤੇ ਉਨ੍ਹਾਂ ਦੀ ਪ੍ਰੇਮਿਕਾ ਮਾਨਯਤਾ ਦੇ ਵਿਆਹ ਦੀ ਵਰ੍ਹੇਗੰਢ ਹੈ। ਦੋਵੇਂ ਇੱਕ ਦੂਜੇ ਦੇ ਸਪੋਰਟ ਸਿਸਟਮ ਰਹੇ ਹਨ। ਅਤੇ ਉਹ ਸਾਰਿਆਂ ਲਈ ਇੱਕ ਮਿਸਾਲ ਹੈ।

ਦੱਸ ਦੇਈਏ ਕਿ ਮਾਨਿਅਤਾ ਇੱਕ ਸਫਲ ਹੀਰੋਇਨ ਬਣਨਾ ਚਾਹੁੰਦੀ ਸੀ, ਪਰ ਉਸਨੂੰ ਕਦੇ ਵੀ ਕੋਈ ਵੱਡੀ ਫਿਲਮ ਦਾ ਆਫਰ ਨਹੀਂ ਮਿਲਿਆ। ਇਸ ਕਾਰਨ ਮਾਨਿਅਤਾ ਨੇ ਬੀ ਅਤੇ ਸੀ ਗ੍ਰੇਡ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਾਨਿਅਤਾ ਦੀ ਕਿਸਮਤ ਉਦੋਂ ਬਦਲ ਗਈ ਜਦੋਂ ਸੰਜੇ ਦੱਤ ਨੇ ਮਾਨਿਅਤਾ ਦੀ ਸੀ ਗਰੇਡ ਫਿਲਮ ‘ਲਵਰਜ਼ ਲਾਈਕ ਅਸ’ ਦੇ ਅਧਿਕਾਰ 20 ਲੱਖ ਰੁਪਏ ‘ਚ ਖਰੀਦੇ। ਇਸ ਦੌਰਾਨ ਸੰਜੇ ਦੱਤ ਅਤੇ ਮਾਨਿਅਤਾ ਪਹਿਲੀ ਵਾਰ ਮਿਲੇ ਸਨ। ਸੰਜੇ ਦੱਤ ਅਤੇ ਮਾਨਯਤਾ ਦੀ ਮੁਲਾਕਾਤ 2006 ਦੇ ਆਸਪਾਸ ਹੋਈ ਸੀ। ਸਾਲ 2002 ‘ਚ ਉਨ੍ਹਾਂ ਦਾ ਆਪਣੀ ਦੂਜੀ ਪਤਨੀ ਰਿਆ ਪਿੱਲਈ ਤੋਂ ਤਲਾਕ ਹੋ ਗਿਆ ਸੀ।

ਜਦੋਂ ਮਾਨਯਤਾ ਅਤੇ ਸੰਜੇ ਦੱਤ ਮਿਲੇ ਸਨ, ਸੰਜੇ ਆਪਣੀ ਇੱਕ ਜੂਨੀਅਰ ਕਲਾਕਾਰ ਨਾਦੀਆ ਦੁਰਾਨੀ ਨੂੰ ਡੇਟ ਕਰ ਰਹੇ ਸਨ। ਇੱਕ ਪਾਸੇ ਨਾਦੀਆ ਸੰਜੇ ਦੱਤ ਦੇ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਦੀ ਸੀ ਅਤੇ ਦੂਜੇ ਪਾਸੇ ਮਾਨਯਤਾ ਸੰਜੇ ਦਾ ਧਿਆਨ ਰੱਖਦੀ ਸੀ। ਦੋਵੇਂ ਜਲਦੀ ਹੀ ਚੰਗੇ ਦੋਸਤ ਬਣ ਗਏ। ਮਾਨਿਅਤਾ ਦੇ ਚੰਗੇ ਵਿਵਹਾਰ ਕਾਰਨ ਸੰਜੇ ਉਸ ਨੂੰ ਪਸੰਦ ਕਰਨ ਲੱਗੇ। ਮਾਨਿਅਤਾ ਅਤੇ ਸੰਜੇ ਘੰਟਿਆਂਬੱਧੀ ਫੋਨ ‘ਤੇ ਗੱਲ ਕਰਦੇ ਸਨ। ਉਹ ਆਪਣੇ ਹੱਥਾਂ ਨਾਲ ਉਨ੍ਹਾਂ ਲਈ ਖਾਣਾ ਪਕਾਉਂਦੀ ਸੀ। ਮਾਨਯਤਾ ਸੰਜੇ ਦੱਤ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਲਈ ਵੀ ਬਹੁਤ ਕੁਝ ਸੋਚਦੀ ਸੀ। ਮਾਨਯਤਾ ਦੇ ਇਨ੍ਹਾਂ ਗੁਣਾਂ ਨੇ ਸੰਜੇ ਦੱਤ ਦਾ ਦਿਲ ਜਿੱਤ ਲਿਆ। ਸੰਜੇ ਨੇ ਮਾਨਯਤਾ ਨਾਲ ਸਾਲ 2008 ‘ਚ ਵਿਆਹ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...