ਸਪਨਾ ਚੌਧਰੀ ਨੇ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਬਿੱਗ ਬੌਸ ਦੇ ਘਰ ਜਾਣ ਤੋਂ ਬਾਅਦ, ਉਹ ਇੰਨੀ ਮਸ਼ਹੂਰ ਹੋ ਗਈ ਹੈ ਕਿ ਉਸ ਦੇ ਗੀਤ ਭਾਵੇਂ ਨਵੇਂ ਹੋਣ ਜਾਂ ਪੁਰਾਣੇ, ਹਰ ਦਿਨ ਟ੍ਰੈਂਡਿੰਗ ਸੂਚੀ ਵਿੱਚ ਬਣੇ ਰਹਿੰਦੇ ਹਨ। ਫਿਲਹਾਲ ਦੱਸ ਦੇਈਏ ਕਿ ਸਪਨਾ ਚੌਧਰੀ ਆਪਣੀ ਦੋਸਤ ਅਫਸਾਨਾ ਖਾਨ ਦੇ ਵਿਆਹ ‘ਚ ਗਈ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਸ ਵੀਡੀਓ ‘ਚ ਸਪਨਾ ਆਪਣੇ ਸਭ ਤੋਂ ਮਸ਼ਹੂਰ ਗੀਤ ‘ਤੇਰੀ ਆਂਖੋਂ ਕਾ ਯੋ ਕਾਜਲ’ ‘ਤੇ ਡਾਂਸ ਫਲੋਰ ‘ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਫਸਾਨਾ ਵਲੋਂ ਸਾਂਝੀ ਕੀਤੀ ਵੀਡੀਓ ਨੂੰ ਦਰਸ਼ਕਾਂ ਵੱਲੋ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸਪਨਾ ਤੋਂ ਇਲਾਵਾ ਅਫਸਾਨਾ ਨੇ ਦੇ ਕਈ ਕਲਾਕਾਰਾਂ ਦੇ ਪਰਫਾਰਮੈਂਸ ਦੇ ਵੀਡੀਓ ਵੀ ਸ਼ੇਅਰ ਕੀਤੇ ਹਨ ,ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਫਸਾਨਾ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।