ਸਾਰਾ ਅਲੀ ਖਾਨ ਆਪਣੇ ਫਲਰਟ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਜੋ ਵੀ ਕਰਦੀ ਹੈ, ਉਸ ਦੇ ਪ੍ਰਸ਼ੰਸਕ ਇਸ ਨੂੰ ਪਸੰਦ ਕਰਦੇ ਹਨ। ਹੁਣ ਹਾਲ ਹੀ ‘ਚ ਸਾਰਾ ਅਲੀ ਖਾਨ ਨੇ ਕੁਝ ਅਜਿਹਾ ਕੀਤਾ ਹੈ ਕਿ ਉਹ ਚਰਚਾ ‘ਚ ਆ ਗਈ ਹੈ। ਦਰਅਸਲ ਹਾਲ ਹੀ ‘ਚ ਇਕ ਈਵੈਂਟ ‘ਚ ਸਲਮਾਨ ਖਾਨ ਲਈ ਸਾਰਾ ਅਲੀ ਖਾਨ ਦੇ ਮੂੰਹੋਂ ਅਜਿਹੀ ਗੱਲ ਨਿਕਲੀ, ਜਿਸ ਨੂੰ ਸੁਣ ਕੇ ਨਾ ਸਿਰਫ ਸਲਮਾਨ ਸਗੋਂ ਈਵੈਂਟ ‘ਚ ਬੈਠੇ ਹਰ ਕੋਈ ਹੈਰਾਨ ਹੈ। ਜੀ ਹਾਂ, ਭਰੀ ਮਹਿਫ਼ਿਲ `ਚ ਸਾਰਾ ਨੇ ਸਲਮਾਨ ਨੂੰ ਅੰਕਲ ਕਹਿ ਦਿਤਾ, ਜਿਸ ਤੋਂ ਬਾਅਦ ਸਲਮਾਨ ਕਾਫ਼ੀ ਸ਼ਰਮਿੰਦਾ ਨਜ਼ਰ ਆਏ। ਖੁਦ ਨੂੰ ਅੰਕਲ ਬੁਲਾਏ ਜਾਣ ਤੋਂ ਬਾਅਦ ਸਲਮਾਨ ਦਾ ਚਿਹਰਾ ਦੇਖਣ ਲਾਇਕ ਸੀ। ਦਰਅਸਲ, ਪਿਛਲੇ ਦਿਨੀਂ ਆਬੂ ਧਾਬੀ ‘ਚ ‘ਆਈਫਾ ਐਵਾਰਡਸ 2022’ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਇਕੱਠੇ ਹੋਏ ਸਨ।
25 ਜੂਨ ਨੂੰ ਇਹ ਐਵਾਰਡ ਸ਼ੋਅ ਟੀਵੀ ‘ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੌਰਾਨ ਸ਼ੋਅ ਦੇ ਕਈ ਪ੍ਰੋਮੋ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਅਲੀ ਖਾਨ ਸਲਮਾਨ ਖਾਨ ਨੂੰ ਅੰਕਲ ਕਹਿ ਕੇ ਗੱਲ ਕਰਦੀ ਹੈ, ਜਿਸ ਤੋਂ ਬਾਅਦ ਸਲਮਾਨ ਖਾਨ ਦਾ ਮੂੰਹ ਬੰਦ ਹੋ ਜਾਂਦਾ ਹੈ। ਸਲਮਾਨ ਇਸ਼ਾਰਿਆਂ ‘ਚ ਕਹਿੰਦੇ ਹਨ ਕਿ ‘ਤੇਰੀ ਫ਼ਿਲਮ ਤਾਂ ਗਈ”, ਜਿਸ ਤੋਂ ਬਾਅਦ ਸਾਰਾ ਕਹਿੰਦੀ ਹੈ “ਮੇਰੀ ਫ਼ਿਲਮ ਕਿਉਂ ਗਈ?”। ਇਸ ਤੋਂ ਬਾਅਦ ਸਾਰਾ ਕਹਿੰਦੀ ਹੈ ਕਿ ‘ਤੁਸੀਂ ਹੀ ਕਿਹਾ ਸੀ ਕਿ ਤੁਹਾਨੂੰ ਅੰਕਲ ਬੁਲਾਓ’। ਇਹ ਸੁਣਨ ਤੋਂ ਬਾਅਦ ਈਵੈਂਟ ‘ਚ ਪਹੁੰਚੇ ਸਾਰੇ ਸਿਤਾਰੇ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਸਕੇ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਅਤੇ ਸਾਰਾ ਖੁਦ ਵੀ ਇਸ ਮਜ਼ਾਕੀਆ ਘਟਨਾ ਦਾ ਆਨੰਦ ਲੈਣ ਲੱਗੇ। ਇਸ ਤੋਂ ਬਾਅਦ ਦੋਵਾਂ ਨੂੰ 1997 ਦੀ ਫਿਲਮ ‘ਜੁੜਵਾ’ ਦੇ ਗੀਤ ‘ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ।












