ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਹਮੇਸ਼ਾ ਹੀ ਆਪਣੇ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਸਾਰਾ ਅਲੀ ਖਾਨ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸਾਰਾ ਅਲੀ ਖਾਨ ਨੇ ਬੀਤੇ ਦਿਨ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਦੇ ਰਵਾਇਤੀ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਸਾਰਾ ਨੇ ਇਸ ਪਾਰਟੀ ਲਈ ਗੋਲਡਨ ਕਲਰ ਦਾ ਡੀਪ ਨੇਕ ਲਹਿੰਗਾ ਚੁਣਿਆ ਹੈ। ਅਭਿਨੇਤਰੀ ਇਸ ਲਹਿੰਗਾ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਸਾਰਾ ਅਲੀ ਖਾਨ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਇਬਰਾਹਿਮ ਅਲੀ ਖਾਨ ਵੀ ਪਾਰਟੀ ‘ਚ ਪਹੁੰਚੇ।

ਇਬਰਾਹਿਮ ਨੇ ਦੀਵਾਲੀ ਪਾਰਟੀ ਲਈ ਬਲੈਕ ਕਲਰ ਦਾ ਕੁੜਤਾ-ਪਜਾਮਾ ਪਾਇਆ ਸੀ। ਜਿੱਥੇ ਅਬਰਾਹਿਮ ਨੂੰ ਮਾਸਕ ਪਾਇਆ ਹੋਇਆ ਦੇਖਿਆ ਗਿਆ, ਉੱਥੇ ਸਾਰਾ ਨੂੰ ਬਿਨਾਂ ਮਾਸਕ ਦੇ ਆਪਣੇ ਲੁੱਕ ਨੂੰ ਫਲਾਂਟ ਕਰਦੇ ਦੇਖਿਆ ਗਿਆ। ਦੋਵੇਂ ਭੈਣ-ਭਰਾ ਨੇ ਮੀਡੀਆ ਲਈ ਪੋਜ਼ ਵੀ ਦਿੱਤੇ।












