November 5, 2026, 1:56 pm
----------- Advertisement -----------
HomeNewsEntertainmentਸੁਸ਼ਾਂਤ ਦੇ ਜਨਮਦਿਨ 'ਤੇ ਸਾਰਾ ਅਲੀ ਖ਼ਾਨ ਨੇ NGO ਦੇ ਬੱਚਿਆਂ ਨਾਲ...

ਸੁਸ਼ਾਂਤ ਦੇ ਜਨਮਦਿਨ ‘ਤੇ ਸਾਰਾ ਅਲੀ ਖ਼ਾਨ ਨੇ NGO ਦੇ ਬੱਚਿਆਂ ਨਾਲ ਮਿਲਕੇ ਕੱਟਿਆ ਕੇਕ, ਦੇਖੋ ਵੀਡੀਓ

Published on

----------- Advertisement -----------

ਜੇਕਰ ਅੱਜ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜ਼ਿੰਦਾ ਹੁੰਦੇ ਤਾਂ 37 ਸਾਲ ਦੇ ਹੁੰਦੇ। ਕੱਲ੍ਹ (21 ਜਨਵਰੀ) ਸੁਸ਼ਾਂਤ ਦਾ ਜਨਮਦਿਨ ਸੀ। ਇਸ ਮੌਕੇ ‘ਤੇ ਉਸ ਦੀ ਦੋਸਤ ਸਾਰਾ ਅਲੀ ਖਾਨ ਨੇ ਇਸ ਦਿਨ ਨੂੰ ਅਨੋਖੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ। ਸਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਇਕ NGO ਦੇ ਬੱਚਿਆਂ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਾਰਾ ਕਾਫੀ ਸਿੰਪਲ ਲੁੱਕ ‘ਚ ਨਜ਼ਰ ਆਈ। ਸਾਰਾ ਅਲੀ ਖ਼ਾਨ ਨੇ ਕੇਦਾਰਨਾਥ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਦੇ ਪਹਿਲੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਸਨ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਹਨ ਪਰ ਯਕੀਨੀ ਤੌਰ ‘ਤੇ ਸਹੀ ਲੋਕਾਂ ਦੇ ਦਿਲਾਂ ਵਿੱਚ ਹਨ। ਸਾਰਾ ਨੇ ਵੀ ਸੁਸ਼ਾਂਤ ਦੇ ਨਾਲ ਖਾਸ ਬੰਧਨ ਸਾਂਝਾ ਕੀਤਾ, ਇਸ ਲਈ ਬੀਤੇ ਦਿਨੀਂ ਸੁਸ਼ਾਤ ਦੇ ਜਨਮਦਿਨ ਮੌਕੇ ‘ਤੇ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਸੁਸ਼ਾਂਤ ਦੀ ਰੂਹ ਜ਼ਰੂਰ ਖੁਸ਼ ਹੋਈ ਹੋਵੇਗੀ।

ਸਾਰਾ ਨੇ ਲੋੜਵੰਦ ਬੱਚਿਆਂ ਨਾਲ ਖ਼ਾਸ ਸਮਾਂ ਬਿਤਾਇਆ ਅਤੇ ਕੇਕ ਵੀ ਕੱਟਿਆ।ਸਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਛੋਟੇ ਬੱਚਿਆਂ ਨਾਲ ਘਿਰੀ ਨਜ਼ਰ ਆ ਰਹੀ ਹੈ। ਹਰ ਕੋਈ ਸੁਸ਼ਾਂਤ ਲਈ ਹੈਪੀ ਬਰਥਡੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਸਾਰਾ ਕੇਕ ਕੱਟ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ- ਮੈਂ ਜਾਣਦੀ ਹਾਂ ਕਿ ਦੂਜੇ ਲੋਕਾਂ ਦੀ ਮੁਸਕਰਾਹਟ ਤੁਹਾਡੇ ਲਈ ਕੀ ਮਾਇਨੇ ਰੱਖਦੀ ਸੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਅੱਜ ਖੁਸ਼ ਰਹਿਣ ਦਾ ਮੌਕਾ ਦਿੱਤਾ ਹੈ। ਸਾਰਾ ਦੀ ਇਸ ਪੋਸਟ ਨੂੰ ਦੇਖ ਕੇ ਸੁਸ਼ਾਂਤ ਦੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ ਅਤੇ ਖੂਬ ਕਮੈਂਟ ਕਰਕੇ ਸੁਸ਼ਾਂਤ ਨੂੰ ਯਾਦ ਕਰ ਰਹੇ ਨੇ ਤੇ ਨਾਲ ਹੀ ਸਾਰਾ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 14 ਜੂਨ 2020 ਨੂੰ ਸੁਸ਼ਾਂਤ ਆਪਣੇ ਬੈੱਡਰੂਮ ਵਿੱਚ ਮ੍ਰਿਤਕ ਪਾਏ ਗਏ ਸਨ। ਹਾਲਾਂਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਕਿਉਂਕਿ ਇਹ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ ‘ਆਪ’ ਨੇ ਚੰਡੀਗੜ੍ਹ ‘ਚ ਕਾਂਗਰਸ ਭਵਨ ਦਾ ਕੀਤਾ ਘੇਰਾਓ

ਚੰਡੀਗੜ੍ਹ, 4 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਆਗੂ...

ਕਾਂਗਰਸ ਕੋਲ ਨਾ ਪੰਜਾਬ ਲਈ ਵਿਜ਼ਨ, ਨਾ ਲੀਡਰਸ਼ਿਪ; ਦਲਿਤ ਵਿਰੋਧੀ ਮਾਨਸਿਕਤਾ ਵੀ ਹੋਈ ਬੇਨਕਾਬ: ਅਮਨ ਅਰੋੜਾ

ਚੰਡੀਗੜ੍ਹ; 4 ਨਵੰਬਰ:ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ...

ਭਾਜਪਾ ਦੇ ਇਸ਼ਾਰੇ ’ਤੇ ‘ਆਪ’ ਆਗੂਆਂ ’ਤੇ ਛਾਪੇ ਮਾਰ ਰਹੀਆਂ ਕੇਂਦਰੀ ਏਜੰਸੀਆਂ, ਕੁਝ ਨਹੀਂ ਲੱਭ ਰਿਹਾ: CM ਮਾਨ

ਚੰਡੀਗੜ੍ਹ, 4 ਨਵੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਆਪ` ਆਗੂਆਂ ਵਿਰੁੱਧ ਕੇਂਦਰੀ ਏਜੰਸੀਆਂ...

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਤੋਹਫ਼ਾ, ਮਹਿੰਗਾਈ ਭੱਤੇ ’ਚ 3% ਵਾਧੇ ਦਾ ਐਲਾਨ

ਚੰਡੀਗੜ੍ਹ, 4 :ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ...

ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡੀ ‘ਪੁਨਰ ਸੁਰਜੀਤ, ਕਿਹਾ- ਗਿਆਨੀ ਹਰਪ੍ਰੀਤ ਨਾਲ ਵਿਚਾਰਧਾਰਕ ਮੇਲ ਨਹੀਂ ਖਾਂਦੀ

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ...

ਪੰਜਾਬ ਤੋਂ ਬਿਹਾਰ ਪਹੁੰਚੀ 1 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ! ਆਬਕਾਰੀ ਵਿਭਾਗ ਨੇ ਕੀਤੀ ਜ਼ਬਤ, ਜਾਣੋ ਪੂਰਾ ਮਾਮਲਾ

ਬਿਹਾਰ ਵਿੱਚ ਸ਼ਰਾਬ 'ਤੇ ਪਾਬੰਦੀ ਹੋਣ ਦੇ ਬਾਵਜੂਦ, ਤਸਕਰੀ ਦਾ ਮੁੱਦਾ ਬੇਰੋਕ ਜਾਰੀ ਹੈ।...

ਪੰਜਾਬ ਸਰਕਾਰ ਨੇ ਡੀਏ ਵਧਾਇਆ ਬਕਾਏ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਮੁੜ ਕੀਤਾ ਰੁਖ਼

ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿਵਾਲੀ ਦਾ ਤੋਹਫ਼ਾ ਦਿੰਦਿਆਂ...

ਸਿਵਲ ਹਸਪਤਾਲ ਪੱਟੀ ‘ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

 ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ (Corruption in Governmet Funds) ਦੀ ਵਰਤੋਂ ਵਿੱਚ ਵੱਡੀਆਂ...

ਡਾ. ਸੇਹਰ ਓਮਪ੍ਰਕਾਸ਼ ਨੇ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ, ਪੰਜਾਬ ਦਾ ਨਾਮ ਕੀਤਾ ਰੌਸ਼ਨ

ਸ੍ਰੀਲੰਕਾ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਸੁੰਦਰਤਾ ਮੁਕਾਬਲੇ 'ਮਿਸਿਜ਼ ਯੂਨੀਵਰਸ 2026' ਵਿੱਚ ਭਾਰਤ ਦੀ...