September 9, 2026, 11:27 am
----------- Advertisement -----------
HomeNewsEntertainmentਅਕਸ਼ੇ ਕੁਮਾਰ ਦੀ 'ਸੈਲਫੀ' ਬਾਕਸ ਆਫਿਸ 'ਤੇ ਬੁਰੀ ਤਰਾਂ ਹੋਈ ਫਲਾਪ, ਸੱਤਵੇਂ...

ਅਕਸ਼ੇ ਕੁਮਾਰ ਦੀ ‘ਸੈਲਫੀ’ ਬਾਕਸ ਆਫਿਸ ‘ਤੇ ਬੁਰੀ ਤਰਾਂ ਹੋਈ ਫਲਾਪ, ਸੱਤਵੇਂ ਦਿਨ ਕੀਤੀ ਸਿਰਫ਼ ਇੰਨੀ ਕਮਾਈ

Published on

----------- Advertisement -----------

ਅਕਸ਼ੈ ਕੁਮਾਰ-ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਸੈਲਫੀ’ ਨੂੰ ਲੈ ਕੇ ਬਾਕਸ ਆਫਿਸ ‘ਤੇ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਫਿਲਮ ਪਹਿਲੇ ਦਿਨ ਹੀ ਖਰਾਬ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ। ‘ਸੈਲਫੀ’ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਫਿਲਮ ਆਪਣੇ ਪਹਿਲੇ ਦਿਨ ਸਿਰਫ 2.55 ਕਰੋੜ ਰੁਪਏ ਹੀ ਇਕੱਠਾ ਕਰ ਸਕੀ। ਅਕਸ਼ੇ ਦੀ ‘ਸੈਲਫੀ’ ਦੀ ਓਪਨਿੰਗ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ‘ਚ ਸਭ ਤੋਂ ਘੱਟ ਰਹੀ ਹੈ। ਦੂਜੇ ਪਾਸੇ ਫਿਲਮ ਨੇ ਦੂਜੇ ਦਿਨ 3.80 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ‘ਸੈਲਫੀ’ ਨੇ ਤੀਜੇ ਦਿਨ 3.90 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਬਾਅਦ ਸੈਲਫੀ ਦੇ ਚੌਥੇ ਦਿਨ ਕਲੈਕਸ਼ਨ 1.3 ਕਰੋੜ ਰੁਪਏ ਰਿਹਾ। ਸੈਲਫੀ ਨੇ ਪੰਜਵੇਂ ਦਿਨ 1.1 ਕਰੋੜ ਦਾ ਕਾਰੋਬਾਰ ਕੀਤਾ। ਫਿਲਮ ਨੇ ਛੇਵੇਂ ਦਿਨ 1.02 ਕਰੋੜ ਦੀ ਕਮਾਈ ਕੀਤੀ।

ਇਸ ਦੇ ਨਾਲ ਹੀ ਸੈਲਫੀ ਦੀ ਸੱਤਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ। ਰਿਪੋਰਟਸ ਮੁਤਾਬਕ ‘ਸੈਲਫੀ’ ਨੇ ਵੀਰਵਾਰ ਯਾਨੀ ਸੱਤਵੇਂ ਦਿਨ ਸਿਰਫ 95 ਲੱਖ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਸਟਾਰਰ ਫਿਲਮ ਦਾ ਕੁਲ ਕਲੈਕਸ਼ਨ ਹੁਣ 14.67 ਕਰੋੜ ਰੁਪਏ ਹੋ ਗਿਆ ਹੈ। ‘ਸੈਲਫੀ’ ਦਾ ਵੀ ਵੱਡੀ ਸਟਾਰ ਕਾਸਟ ਨੂੰ ਕੋਈ ਫਾਇਦਾ ਨਹੀਂ ਹੋਇਆ। ਫਿਲਮ ‘ਚ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਨੁਸਰਤ ਭਰੂਚਾ ਅਤੇ ਡਾਇਨਾ ਪੇਂਟੀ ਵੀ ਹਨ। ਇਹ ਫਿਲਮ ਮਲਿਆਲਮ ਫਿਲਮ ਡਰਾਈਵਿੰਗ ਲਾਇਸੈਂਸ ਦੀ ਅਧਿਕਾਰਤ ਹਿੰਦੀ ਰੀਮੇਕ ਸੀ। ਜਿੱਥੇ ਅਸਲੀ ਫਿਲਮ ਸੁਪਰ-ਡੁਪਰ ਹਿੱਟ ਰਹੀ, ਉੱਥੇ ਹੀ ਬਾਕਸ ਆਫਿਸ ‘ਤੇ ‘ਸੈਲਫੀ’ ਨੇ ਪਹਿਲੇ ਹੀ ਦਿਨ ਦਮ ਤੋੜ ਦਿੱਤਾ। 150 ਕਰੋੜ ਦੇ ਬਜਟ ‘ਚ ਬਣੀ ਇਸ ਫਿਲਮ ਦੀ ਹਾਲਤ ਹੁਣ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...

ਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾ

ਚੰਡੀਗੜ੍ਹ 8 ਸਤੰਬਰ:ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ...

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਨਵੀਂ ਦਿੱਲੀ, 8 ਸਤੰਬਰ:ਆਮ ਆਦਮੀ ਪਾਰਟੀ ਨੇ ਐੱਸ.ਆਈ.ਆਰ. ਦੇ ਜ਼ਰੀਏ ਲੋਕਾਂ ਦੀਆਂ ਵੋਟਾਂ ਕੱਟਣ...

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਭਾਜਪਾ, ਕਾਂਗਰਸ ਅਤੇ ਅਕਾਲੀ ਦਲ...

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 8 ਸਤੰਬਰ:ਲੋਕਾਂ ਦੇ ਭਰਵੇਂ ਹੁੰਗਾਰੇ ਅਤੇ 83 ਫੀਸਦੀ ਤੋਂ ਵੱਧ ਨਾਗਰਿਕ ਸ਼ਿਕਾਇਤਾਂ ਦੇ...

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...