ਬਾਲੀਵੁੱਡ ਦੇ ਕਿੰਗ ਖਾਨ ਹਾਲ ਹੀ ‘ਚ ਆਪਣੀ ਆਉਣ ਵਾਲੀ ਫਿਲਮ ‘ਪਠਾਨ’ ਦੀ ਟੀਮ ਨਾਲ ਸਪੇਨ ਸ਼ੈਡਿਊਲ ਲਈ ਰਵਾਨਾ ਹੋਏ ਸਨ। ਜਿੱਥੇ ਫਿਲਮ ਦੇ ਕਈ ਅਹਿਮ ਹਿੱਸਿਆਂ ਅਤੇ ਗੀਤਾਂ ਦੀ ਸ਼ੂਟਿੰਗ ਕੀਤੀ ਜਾਵੇਗੀ। ਇਸ ਦੌਰਾਨ ਇਕ ਵਾਰ ਫਿਰ ਸ਼ਾਹਰੁਖ ਖਾਨ ਦੀ ਪਠਾਨ ਦੇ ਸੈੱਟ ਤੋਂ ਤਸਵੀਰ ਲੀਕ ਹੋਈ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਭਿਨੇਤਾ ਸ਼ਾਹਰੁਖ ਖਾਨ ਦੀ ਇਸ ਤਸਵੀਰ ਨੂੰ ਸ਼ਾਹਰੁਖ ਦੇ ਫੈਨ ਪੇਜ ਨੇ ਆਪਣੇ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।
ਇਸ ਤਸਵੀਰ ਦੇ ਵਾਇਰਲ ਹੋਣ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਪੇਨ ਵਿੱਚ ਸ਼ੂਟਿੰਗ ਦੌਰਾਨ ਕੀਤੀ ਗਈ ਹੈ। ਫੋਟੋ ਵਿੱਚ, ਸ਼ਾਹਰੁਖ ਖਾਨ ਇੱਕ ਘਰ ਦੇ ਬਾਹਰ ਖੜੇ ਹਨ ਅਤੇ ਬਿਨਾਂ ਕਮੀਜ਼ ਅਤੇ ਹਰੇ ਰੰਗ ਦੀ ਕਾਰਗੋ ਪੈਂਟ ਪਹਿਨੇ ਦਿਖਾਈ ਦੇ ਰਹੇ ਹਨ। ਸਾਥੀ ਕਲਾਕਾਰ ਵੀ ਆਪਣੇ ਐਬਸ ਫਲਾਂਟ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਸ਼ਾਹਰੁਖ ਖਾਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਪਠਾਨ ਦਾ ਟੀਜ਼ਰ ਵੀਡੀਓ ਸ਼ੇਅਰ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
ਜਿਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਅਦਾਕਾਰ ਇਸ ਫਿਲਮ ‘ਚ ਦੇਸ਼ ਭਗਤੀ ਤੋਂ ਪ੍ਰੇਰਿਤ ਕਿਰਦਾਰ ਨਿਭਾਅ ਰਿਹਾ ਹੈ, ਜੋ ਦੇਸ਼ ਦੀ ਸੇਵਾ ‘ਚ ਆਪਣੀ ਜਾਨ ਵਾਰ ਦਿੰਦਾ ਹੈ। ਸ਼ਾਹਰੁਖ ਖਾਨ, ਜੌਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਸਟਾਰਰ ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਗਣਤੰਤਰ ਦਿਵਸ ਦੇ ਵੀਕੈਂਡ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।












