ਸ਼ਾਹਿਦ ਕਪੂਰ ਦੇ ਪ੍ਰਸ਼ੰਸਕ ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਅਗਲੀ ਫਿਲਮ ‘ਜਰਸੀ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ‘ਚ ਉਨ੍ਹਾਂ ਨੇ ਕ੍ਰਿਕਟਰ ਦੀ ਭੂਮਿਕਾ ਨਿਭਾਈ ਹੈ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਬਲੀਏ ਰੇ ‘Baliye Re’ ਰਿਲੀਜ਼ ਹੋ ਗਿਆ ਹੈ। ਪਿਆਰ ਦੇ ਰੰਗਾਂ ਨਾਲ ਭਰਿਆ ਇਹ ਗੀਤ Sachet Tandon, Stebin Ben ਅਤੇ Parampara Tandon ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ Shellee ਨੇ ਹੀ ਲਿਖੇ ਨੇ । ਇਸ ਗੀਤ ਨੂੰ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਉੱਤੇ ਫਿਲਮਾਇਆ ਗਿਆ ਹੈ।
ਗਾਣੇ ਦੇ ਵੀਡੀਓ ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ 31 ਦਸੰਬਰ 2021 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿਚ ਇਸ ਫਿਲਮ ਦਾ ਟ੍ਰੇਲਰ ਰਿਲੀਜ ਹੋਇਆ ਸੀ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੀ। ਪ੍ਰਸ਼ੰਸਕਾਂ ਨੂੰ ਫਿਲਮ ‘ਜਰਸੀ’ ਦੇ ਟ੍ਰੇਲਰ ‘ਚ ਸ਼ਾਹਿਦ ਦੇ ਕਿਰਦਾਰ ਦੀ ਝਲਕ ਮਿਲ ਗਈ ਹੈ। ਉਹ ਉਸ ਦੇ ਰੋਲ ਦੀ ਤਾਰੀਫ ਕਰ ਰਹੇ ਹਨ। ਗਾਇਕ ਸੰਚੇਤ ਟੰਡਨ ਨੇ ਇੱਕ ਵਾਰ ਫਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਪ੍ਰਸ਼ੰਸਕ ਦੱਸ ਰਹੇ ਹਨ ਕਿ ਇਹ ਭਾਵਨਾਵਾਂ ਹਨ, ਗੀਤ ਨਹੀਂ।ਇਕ ਹੋਰ ਫੈਨ ਨੇ ਸ਼ਾਹਿਦ ਦੀ ਤਾਰੀਫ ਕਰਦੇ ਹੋਏ ਕਿਹਾ, ‘ਪਹਿਲਾਂ ‘ਕਬੀਰ ਸਿੰਘ’ ਅਤੇ ਹੁਣ ‘ਜਰਸੀ’। ਮੈਨੂੰ ਪਤਾ ਹੈ ਕਿ ਦੋਵੇਂ ਰੀਮੇਕ ਹਨ, ਪਰ ਸ਼ਾਹਿਦ ਕਪੂਰ ਨੇ ਦੋਵਾਂ ਫਿਲਮਾਂ ‘ਚ ਸ਼ਾਨਦਾਰ ਕੰਮ ਕੀਤਾ ਹੈ। ਉਸ ਨੇ ‘ਹੈਦਰ’, ‘ਕਮੀਨੇ’ ‘ਚ ਵੀ ਆਪਣੀ ਬਿਹਤਰੀਨ ਅਦਾਕਾਰੀ ਦਿੱਤੀ, ਪਰ ਜ਼ਿਆਦਾ ਪਛਾਣ ਨਹੀਂ ਮਿਲੀ।