ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇਂ ਹੀ ਕਦੇ ਵੱਡੇ ਪਰਦੇ ‘ਤੇ ਨਜ਼ਰ ਨਹੀਂ ਆਈ, ਪਰ ਉਨ੍ਹਾਂ ਦੀ ਪ੍ਰਸਿੱਧੀ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ। ਮੀਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ, ਮੀਡੀਆ ਕੈਮਰੇ ਵੀ ਉਸ ਨੂੰ ਹਰ ਜਗ੍ਹਾ ਫਾਲੋ ਕਰਦੇ ਹਨ। ਅਜਿਹੇ ‘ਚ ਮੀਰਾ ਕੀ ਕਰਦੀ ਹੈ, ਕਿੱਥੇ ਜਾਂਦੀ ਹੈ, ਪ੍ਰਸ਼ੰਸਕ ਉਸ ਦੀ ਹਰ ਗਤੀਵਿਧੀ ਬਾਰੇ ਜਾਣਨਾ ਚਾਹੁੰਦੇ ਹਨ। ਮੀਰਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
ਕਦੇ ਉਹ ਆਪਣੇ ਪਤੀ ਸ਼ਾਹਿਦ ਕਪੂਰ ਨਾਲ ਰੋਮਾਂਟਿਕ ਵੀਡੀਓਜ਼ ਅਤੇ ਕਦੇ ਫਨੀ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਮੀਰਾ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਾਲ ਹੀ ‘ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਅਜੀਬ ਚਿਹਰਾ ਬਣਾ ਕੇ ਪ੍ਰਸ਼ੰਸਕਾਂ ਨੂੰ ਕੁਝ ਕਹਿ ਰਹੀ ਹੈ। ਅਸਲ ‘ਚ ਇਸ ਫਨੀ ਵੀਡੀਓ ‘ਚ ਮੀਰਾ ਕਹਿ ਰਹੀ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਹ ਹੁਣ ਆਪਣੀ ਮਾਂ ਵਾਂਗ ਵਿਵਹਾਰ ਕਰਨ ਲੱਗ ਪਈ ਹੈ।

ਵੀਡੀਓ ‘ਚ ਮੀਰਾ ਐਕਸਪ੍ਰੈਸ਼ਨ ਦੇ ਰਹੀ ਹੈ ਅਤੇ ਪਿੱਛੇ ਟੈਕਸਟ ਲਿਖਿਆ ਹੋਇਆ ਹੈ, ‘ਜਦੋਂ ਮੇਰਾ ਬੇਟਾ ਆਪਣੀ ਜੈਕੇਟ ਖਿੱਚ ਲੈ ਕੇ ਜਾ ਰਿਹਾ ਸੀ, ਮੈਂ ਉਸ ਨੂੰ ਕਿਹਾ, ਝਾੜੂ ਨਾ ਬਣਾਓ’। ਮੀਰਾ ਕਹਿੰਦੀ ਮੇਰੇ ਨਾਲ ਕੀ ਹੋ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਮੀਰਾ ਨੇ ਕੈਪਸ਼ਨ ‘ਚ ਲਿਖਿਆ, ‘ਕੀ ਮੈਂ ਆਪਣੀ ਮਾਂ ਵਰਗੀ ਬਣ ਰਹੀ ਹਾਂ’। ਮੀਰਾ ਰਾਜਪੂਤ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਸ਼ਾਹਿਦ ਕਪੂਰ ਜੋ ਕਿ ਜਰਸੀ ਫ਼ਿਲਮ ‘ਚ ਨਜ਼ਰ ਆਉਣਾ ਸੀ, ਪਰ ਕੋਵਿਡ ਕਰਕੇ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ।











