ਬਿੱਗ ਬੌਸ 13 ਤੋਂ ਬਾਅਦ ਹੀ ਪੰਜਾਬ ਦੀ ਕੈਟਰੀਨਾ ਕੈਫ ਮਤਲਬ ਕਿ ਸ਼ਹਿਨਾਜ਼ ਗਿੱਲ ਕਾਫੀ ਫੇਮਸ ਹੋ ਗਈ ਹੈ। ਸ਼ੋਅ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੇ ਲੱਖਾਂ ਫੈਨਜ਼ ਹਨ। ਇਸ ਵਾਰ ਸ਼ਹਿਨਾਜ਼ ਗਿੱਲ ਨੇ ਹੋਲੀ ਦੇ ਤਿਉਹਾਰ ਉੱਤੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ, ਕਿਉਂਕਿ ਉਸ ਨੇ ਯੂਟਿਊਬ ਦਾ ਗੋਲਡਨਪਲੇਅ ਬਟਨ ਜਿੱਤਿਆ ਹੈ। ਸ਼ਹਿਨਾਜ਼ ਗਿੱਲ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ, ਇਸ ‘ਚ ਕੋਈ ਸ਼ੱਕ ਨਹੀਂ ਹੈ, ਜਦੋਂ ਕਿ ਹੁਣ ਇਸ ਅਦਾਕਾਰਾ ਨੇ ਯੂਟਿਊਬ ‘ਤੇ ਲੋਕਾਂ ਦਾ ਪਿਆਰ ਹਾਸਲ ਕੀਤਾ ਹੈ ਅਤੇ 10 ਲੱਖ ਸਬਸਕ੍ਰਾਈਬਰਸ ਨੂੰ ਪਾਰ ਕਰਕੇ ਨਵਾਂ ਮੁਕਾਮ ਹਾਸਲ ਕਰ ਲਿਆ ਹੈ।
ਸ਼ਹਿਨਾਜ਼ ਗਿੱਲ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ, ਪਰ ਉਹ ਯੂਟਿਊਬ ‘ਤੇ ਵੀ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਨੂੰ ਬਹੁਤ ਘੱਟ ਸਮੇਂ ‘ਚ ਸਿਲਵਰ ਤੋਂ ਗੋਲਡਨਪਲੇਅ ਬਟਨ ਮਿਲ ਗਿਆ ਹੈ। ਜਿੱਥੇ ਸ਼ਹਿਨਾਜ਼ ਨੂੰ ਯੂ-ਟਿਊਬ ਵੱਲੋਂ ਗੋਲਡਨਪਲੇਅ ਬਟਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੀਆਂ ਅਤੇ ਗੋਲਡਨ ਪਲੇਅ ਬਟਨ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਮਾਣ ਨਾਲ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕਰ ਰਹੀ ਹੈ।













