17 ਦਸੰਬਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਫਿਲਮ “ਸ਼ਾਵਾ ਨੀ ਗਿਰਧਾਰੀ ਲਾਲ” ਹੁਣ ਤੱਕ ਦਰਸ਼ਕਾਂ ਦੇ ਦਿਲਾਂ ‘ਚ ਇੱਕ ਖਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਗੱਲ ਚਾਹੇ ਫਿਲਮ ਦੇ ਟ੍ਰੇਲਰ ਦੀ ਕਰੀਏ ਜਾਂ ਆਏ ਉਸਦੇ ਟਾਈਟਲ ਟਰੈਕ ਦੀ ਹੁਣ ਤੱਕ ਦੋਵਾਂ ਦੇ ਲੱਖਾਂ ਵਿਊਜ਼ ਪਾਰ ਹੋ ਚੁੱਕੇ ਹਨ। ਦਰਸ਼ਕਾਂ ਵਿੱਚ ਫਿਲਮ ਨੂੰ ਵੇਖਣ ਦਾ ਬਹੁਤ ਹੀ ਉਤਸ਼ਾਹ ਭਰ ਗਿਆ ਹੈ। ਪ੍ਰਸ਼ੰਸਕ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਦੇ ਵਿੱਚ ਫਿਲਮ ਦਾ ਇੱਕ ਹੋਰ ਨਵਾਂ ਗੀਤ ਕੁਲਜੀਤੇ (Kuljeete) ਰਿਲੀਜ਼ ਹੋ ਗਿਆ ਹੈ।
ਇਸ ਗੀਤ ‘ਚ ਗਿੱਪੀ ਗਰੇਵਾਲ ਕੁਲਜੀਤੇ ਨਾਂਅ ਦੀ ਮੁਟਿਆਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖੋ ਕਿਵੇਂ ਉਹ ਮੁਟਿਆਰ ਨੂੰ ਵਿਆਹ ਕਰਵਾਉਣ ਲਈ ਮਨਾ ਰਿਹਾ ਹੈ। ਇਹ ਗੀਤ ਬੀਟ ਸੌਂਗ ਹੈ ਜੋ ਕਿ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ। ਵੀਤ ਬਲਜੀਤ ਵੱਲੋਂ ਇਸ ਗੀਤ ਨੂੰ ਲਿਖਿਆ ਗਿਆ ਹੈ ਤੇ ਗਿੱਪੀ ਗਰੇਵਾਲ ਦੀ ਆਵਾਜ਼ ‘ਚ ਇਹ ਗੀਤ ਰਿਲੀਜ਼ ਹੋਇਆ ਹੈ। Jatinder Shah ਵੱਲੋਂ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ।
ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਤਨੂੰ ਗਰੇਵਾਲ Tanu Grewal ਉੱਤੇ ਫਿਲਮਾਇਆ ਗਿਆ ਹੈ।ਇਹ ਇੱਕ ਅਜਿਹੀ ਕਹਾਣੀ ਹੈ, ਜਿਸ ਨੂੰ ਪੂਰੇ ਪਰਿਵਾਰ ਨਾਲ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੁੱਖ ਅਤੇ ਹਾਸੇ ਦਾ ਸਾਗਰ ਵੀ ਹੋਵੇਗਾ। ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਪਾਇਲ ਰਾਜਪੂਤ, ਸੁਰੀਲੀ ਗੌਤਮ, ਰਾਣਾ ਰਣਬੀਰ, ਗੁਰਪ੍ਰੀਤ ਗੁੱਗੀ, ਸਰਦਾਰ ਸੋਹੀ, ਹਨੀ ਮੱਟੂ, ਰਘਵੀਰ ਬੋਲੀ ਵਰਗੇ ਸ਼ਾਨਦਾਰ ਹੁਨਰ ਸ਼ਾਮਲ ਹਨ। ਫਿਲਮ ਵਿੱਚ ਗਿਰਧਾਰੀ ਦੀ ਭੂਮਿਕਾ ਖੁਦ ਗਿੱਪੀ ਗਰੇਵਾਲ ਨਿਭਾ ਰਹੇ ਹਨ। ਜੋ ਸਾਰੇ ਪਿੰਡ ਦੀਆਂ ਔਰਤਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ। ਪਰ ਗਿਰਧਾਰੀ ਆਪ ਤਾ ਹਜੇ ਛੜਾ ਹੀ ਫਿਰਦਾ ਹੈ। ਗਿਰਧਾਰੀ ਦੇ ਇਰਦ ਗਿਰਦ ਘੁੰਮਦੀ ਇਸ ਸੁੰਦਰ ਕਹਾਣੀ ਦਾ ਟ੍ਰੇਲਰ ਵੇਖ ਕੇ ਫਿਲਮ ਨੂੰ ਵੇਖਣ ਦੀ ਉਤਸੁਕਤਾ ਹੋਰ ਵੱਧ ਜਾਂਦੀ ਹੈ। ਬੱਸ ਹੁਣ ਇੰਤਜ਼ਾਰ ਹੈ 17 ਦਸੰਬਰ ਦਾ ਜਦੋ ਇਹ ਫਿਲਮ ਰਿਲੀਜ਼ ਹੋਵੇਗੀ।