‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਹਾਲ ਹੀ ‘ਚ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਫਿਲਮ ਦੇ ਸੈੱਟ ਤੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸ਼ਹਿਨਾਜ਼ ਸਲਮਾਨ ਵਰਗੇ ਸੁਪਰਸਟਾਰ ਨਾਲ ਕੰਮ ਕਰਨ ਲਈ ਕਾਫੀ ਉਤਸ਼ਾਹਿਤ ਹੈ ਪਰ ਉਹ ਆਪਣੇ ਦੋਸਤ ਸਿਧਾਰਥ ਸ਼ੁਕਲਾ ਨੂੰ ਵੀ ਬਹੁਤ ਮਿਸ ਕਰ ਰਹੀ ਹੈ। ਅਦਾਕਾਰਾ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਸਿਧਾਰਥ ਨੂੰ ਯਾਦ ਕਰਕੇ ਭਾਵੁਕ ਵੀ ਹੋ ਗਈ। ਸੂਤਰ ਦੇ ਮੁਤਾਬਿਕ ਸ਼ਹਿਨਾਜ਼ ਇਸ ਵੱਡੇ ਪ੍ਰਾਜੈਕਟ ਦਾ ਹਿੱਸਾ ਬਣਨ ਨੂੰ ਲੈ ਕੇ ਖ਼ੁਸ਼ ਹੈ। ਉਸ ਦਾ ਸੁਪਨਾ ਪੂਰਾ ਹੋ ਰਿਹਾ ਹੈ।
ਸ਼ਹਿਨਾਜ਼ ਕਾਫੀ ਉਤਸ਼ਾਹਿਤ ਹੈ ਪਰ ਇਸ ਵੱਡੇ ਦਿਨ ਉਹ ਆਪਣੇ ਦੋਸਤ ਸਿਧਾਰਥ ਨੂੰ ਕਾਫੀ ਮਿਸ ਕਰ ਰਹੀ ਹੈ ਕਿਉਂਕਿ ਸਿਧਾਰਥ ਨੂੰ ਵੀ ਇਸ ਦਿਨ ਦਾ ਇੰਤਜ਼ਾਰ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼ਹਿਨਾਜ਼ ਅਜੇ ਕਾਫੀ ਭਾਵੁਕ ਹੈ। ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ’ਚ ਨਹੀਂ ਰੱਖ ਪਾ ਰਹੀ ਹੈ। ਉਹ ਸਿਧਾਰਥ ਨੂੰ ਯਾਦ ਕਰਕੇ ਬੁਰੀ ਤਰ੍ਹਾਂ ਰੋ ਰਹੀ ਹੈ। ਸੂਤਰ ਨੇ ਦੱਸਿਆ ਕਿ ਸ਼ਹਿਨਾਜ਼ ਕਰੀਅਰ ’ਚ ਕਾਫੀ ਅੱਗੇ ਆ ਗਈ ਹੈ। ਉਸ ਦੇ ਸੁਪਨੇ ਸੱਚ ਹੋਣ ਜਾ ਰਹੇ ਹਨ। ਇਹ ਵੱਡੀ ਵਜ੍ਹਾ ਹੈ ਕਿ ਉਹ ਸਿਧਾਰਥ ਸ਼ੁਕਲਾ ਨੂੰ ਮਿਸ ਕਰ ਰਹੀ ਹੈ ਪਰ ਉਹ ਇਹ ਵੀ ਜਾਣਦੀ ਹੈ ਕਿ ਸਿਧਾਰਥ ਹਮੇਸ਼ਾ ਹੀ ਉਸ ਦੇ ਨਾਲ ਹੈ। ਅਜੇ ਇਸ ਨੂੰ ਲੈ ਕੇ ਉਹ ਕਾਫੀ ਪਾਜ਼ੇਟਿਵ ਹੈ। ਸ਼ਹਿਨਾਜ਼ ਲੋਕਾਂ ਲਈ ਆਈਡਲ ਹੈ।
ਉਹ ਬਹਾਦਰ ਹੈ ਤੇ ਹੁਣ ਉਸ ਨੇ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਸ਼ਹਿਨਾਜ਼ ਨੂੰ ਇਕ ਦਿਨ ਬਾਲੀਵੁੱਡ ’ਤੇ ਰਾਜ ਕਰਦੇ ਦੇਖਣ ਦਾ ਸਾਰੇ ਇੰਤਜ਼ਾਰ ਕਰ ਰਹੇ ਹਨ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਦੇ ਕਿੱਸੇ ਜਗ ਜ਼ਾਹਿਰ ਹਨ। ਦੋਵਾਂ ਦੀ ਮੁਲਾਕਾਤ ‘ਬਿੱਗ ਬੌਸ 13’ ’ਚ ਹੋਈ ਸੀ। ਉਨ੍ਹਾਂ ਦੇ ਡੇਟ ਕਰਨ ਦੀਆਂ ਖ਼ਬਰਾਂ ਸਨ ਪਰ ਕਦੇ ਸਿਡਨਾਜ਼ ਨੇ ਆਪਣੇ ਪਿਆਰ ਨੂੰ ਜਨਤਕ ਨਹੀਂ ਕੀਤਾ। ਸਿਧਾਰਥ ਨਾਲ ਸ਼ਹਿਨਾਜ਼ ਗਿੱਲ ਦੇ ਕਈ ਗੀਤ ਵੀ ਰਿਲੀਜ਼ ਹੋਏ। ਸਿਧਾਰਥ ਦਾ 2 ਸਤੰਬਰ, 2021 ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸ਼ਹਿਨਾਜ਼ ਦੀ ਗਰੂਮਿੰਗ ’ਚ ਸਿਧਾਰਥ ਦਾ ਅਹਿਮ ਯੋਗਦਾਨ ਸੀ। ਅਦਾਕਾਰ ਸ਼ਹਿਨਾਜ਼ ਨੂੰ ਸ਼ਾਈਨ ਕਰਦੇ ਦੇਖਣਾ ਚਾਹੁੰਦੇ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਸਿਧਾਰਥ ਦੀ ਇਹ ਖਵਾਹਿਸ਼ ਅਧੂਰੀ ਰਹਿ ਜਾਵੇਗੀ।












