September 8, 2026, 6:05 pm
----------- Advertisement -----------
HomeNewsEntertainmentਸ਼ਹਿਨਾਜ਼ ਗਿੱਲ ਨੇ ‘ਪਸੂਰੀ’ ਗੀਤ 'ਤੇ ਬਣਾਈ ਵੀਡੀਓ,ਅਦਾਕਾਰਾ ਦੀ ਸੁੰਦਰਤਾ ਤੇ ਸਾਦਗੀ...

ਸ਼ਹਿਨਾਜ਼ ਗਿੱਲ ਨੇ ‘ਪਸੂਰੀ’ ਗੀਤ ‘ਤੇ ਬਣਾਈ ਵੀਡੀਓ,ਅਦਾਕਾਰਾ ਦੀ ਸੁੰਦਰਤਾ ਤੇ ਸਾਦਗੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Published on

----------- Advertisement -----------

ਅਦਾਕਾਰਾ ਸ਼ਹਿਨਾਜ਼ ਗਿੱਲ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਹਰ ਪਾਸੇ ਛਾਈ ਹੋਈ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਅਲੀ ਸੇਠੀ ਤੇ ਸ਼ੇ ਗਿੱਲ ਸਟਾਰਰ ਗੀਤ ‘ਪਸੂਰੀ’ ’ਤੇ ਇਕ ਵੀਡੀਓ ਬਣਾਈ ਹੈ। ਕੁਝ ਸੈਕਿੰਡਸ ਦੀ ਇਸ ਵੀਡੀਓ ’ਚ ਸ਼ਹਿਨਾਜ਼ ਆਪਣੇ ਐਕਸਪ੍ਰੈਸ਼ਨ ਨਾਲ ਬਹੁਤ ਕੁਝ ਕਹਿੰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਉਹ ਸਟਾਰ ਬਣ ਚੁੱਕੀ ਹੈ, ਜਿਸ ਦੀ ਖ਼ਬਰ ਦੇ ਬਿਨਾਂ ਖ਼ਬਰਾਂ ਦਾ ਦਿਨ ਪੂਰਾ ਨਹੀਂ ਹੁੰਦਾ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ, ਜਦੋਂ ਉਸ ਨੂੰ ਲੈ ਕੇ ਕੋਈ ਖ਼ਬਰ ਨਾ ਆਈ ਹੋਵੇ।

ਅਰਪਿਤਾ ਖ਼ਾਨ ਸ਼ਰਮਾ ਦੀ ਈਦ ਪਾਰਟੀ ’ਚ ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਕਿਊਟ ਕੈਮਿਸਟਰੀ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਸ਼ਹਿਨਾਜ਼ ਨੂੰ ਬ੍ਰਹਮਕੁਮਾਰੀਜ਼ ਨਾਲ ਲੋਕ ਗੀਤ ’ਤੇ ਡਾਂਸ ਕਰਦੇ ਦੇਖਿਆ ਗਿਆ। ਮਤਲਬ ਜਦੋਂ ਗੱਲ ਸ਼ਹਿਨਾਜ਼ ਦੀ ਹੁੰਦੀ ਹੈ ਤਾਂ ਗੱਲਾਂ ਹੀ ਖ਼ਤਮ ਨਹੀਂ ਹੁੰਦੀਆਂ। ਇਨ੍ਹਾਂ ਸਾਰੀਆਂ ਖ਼ਬਰਾਂ ਵਿਚਾਲੇ ਸ਼ਹਿਨਾਜ਼ ਆਪਣੀਆਂ ਗਲੈਮਰੈੱਸ ਤਸਵੀਰਾਂ ਨਾਲ ਲੋਕਾਂ ਨੂੰ ਇੰਪ੍ਰੈੱਸ ਕਰ ਰਹੀ ਹੈ। ਵੱਖ-ਵੱਖ ਤਸਵੀਰਾਂ ਤੋਂ ਬਾਅਦ ਸ਼ਹਿਨਾਜ਼ ਨੇ ‘ਪਸੂਰੀ’ ਗੀਤ ’ਤੇ ਇਕ ਫਾਇਰਿੰਗ ਵੀਡੀਓ ਬਣਾਈ ਹੈ।

ਵੀਡੀਓ ’ਚ ਸ਼ਹਿਨਾਜ਼ ਲਾਲ ਰੰਗ ਦੀ ਕੁੜਤੀ ’ਚ ਵੱਖ-ਵੱਖ ਐਕਸਪ੍ਰੈਸ਼ਨ ਦੇ ਰਹੀ ਹੈ। ਕਦੇ ਉਹ ਆਸਮਾਨ ਵੱਲ ਇਸ਼ਾਰਾ ਕਰਦੀ ਹੈ ਤਾਂ ਕਦੇ ਗੁਲਾਬਾਂ ਦੀ ਖੁਸ਼ਬੂ ਲੈਂਦੀ ਹੈ। ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਪੋਸਟ ‘ਤੇ ਕਾਫੀ ਕਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ- ਯਕੀਨਨ ਇਹ ਸਿਧਾਰਥ ਸ਼ੁਕਲਾ ਲਈ ਹੈ, ਉਹ ਅਜੇ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ। ਇੱਕ ਫੈਨ ਨੇ ਲਿਖਿਆ- ਉਹ ਅਸਮਾਨ ਵਿੱਚ ਕੁਝ ਲੱਭ ਰਹੀ ਹੈ, ਅੱਖਾਂ ਸਭ ਕੁਝ ਦੱਸ ਰਹੀਆਂ ਹਨ। ਉਹ ਤੁਹਾਨੂੰ ਉੱਥੋਂ ਦੇਖ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...