ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਕਾਫੀ ਸਮੇਂ ਤੋਂ ਚਰਚਾ ‘ਚ ਹੈ। ਕਦੇ ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤਾਂ ਕਦੇ ਉਸ ਦੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ। ਬਹੁਤ ਜਲਦ ਉਹ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ‘ਚ ਨਜ਼ਰ ਆਵੇਗੀ। ਹਾਲ ਹੀ ‘ਚ ਅਦਾਕਾਰਾ ਨੂੰ ਮੁੰਬਈ ਦੇ ਮਹਿਬੂਬ ਸਟੂਡੀਓ ਦੇ ਬਾਹਰ ਦੇਖਿਆ ਗਿਆ। ਜਿੱਥੇ ਉਸ ਨੇ ਖੁਦ ਪਾਪਰਾਜ਼ੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਬਹੁਤ ਜਲਦ ਸੰਜੇ ਦੱਤ ਨਾਲ ਅਮਰੀਕਾ ਜਾ ਰਹੀ ਹੈ। ਇਸ ਵਿਚਕਾਰ ਹੀ ਵਾਈਰਲ ਭਿਵਾਨੀ ਵਾਇਰਲ ਭਯਾਨੀ(viral bhayani) ਨੇ ਇੱਕ ਵੀਡੀਓ ਪੋਸਟ ਕੀਤੀ ਹੈ।
ਜਿਸ ਨੂੰ ਕੈਪਸ਼ਨ ਦਿੰਦੇ ਹੋਏ ਭਯਾਨੀ ਨੇ ਲਿਖਿਆ ਕਿ ਸ਼ਹਿਨਾਜ਼ #shehnaazgill ਨੇ ਨਿਰਮਾਤਾ ਰੀਆ ਕਪੂਰ ਦੀ ਅਗਲੀ ਫਿਲਮ ਸਾਈਨ ਕੀਤੀ ਹੈ ਜੋ ਇਸ ਅਗਸਤ ਤੱਕ ਸ਼ੁਰੂ ਹੋਵੇਗੀ। ਇਸ ਫਿਲਮ ‘ਚ ਅਨਿਲ ਕਪੂਰ ਵੀ ਹਨ ਅਤੇ ਭੂਮੀ ਪੇਡੇਨੇਕਰ, ਕਥਿਤ ਤੌਰ ‘ਤੇ ਰਿਸ਼ਤਿਆਂ ‘ਤੇ ਇੱਕ ਆਧੁਨਿਕ ਲੈਅ ਦੁਆਰਾ ਫਿਲਮ ਦਾ ਨਿਰਮਾਣ #rheakapoor ਦੁਆਰਾ ਅਤੇ ਉਸ ਦੇ ਪਤੀ #ਕਰਨਬੂਲਾਨੀ ਇਸਨੂੰ ਨਿਰਦੇਸ਼ਿਤ ਕਰਨਗੇ। ਪਾਪਰਾਜ਼ੀ ਲਈ ਬੇਹੱਦ ਸਟਾਈਲਿਸ਼ ਪੋਜ਼ ਦੇਣ ਤੋਂ ਬਾਅਦ ਸ਼ਹਿਨਾਜ਼ ਪ੍ਰਸ਼ੰਸਕਾਂ ਦੇ ਖਾਸ ਹਾਵ-ਭਾਵ ਨਾਲ ਕਾਫੀ ਖੁਸ਼ ਨਜ਼ਰ ਆਈ। ਸ਼ਹਿਨਾਜ਼ ਨੇ ਉਸ ‘ਤੇ ਫੁੱਲਾਂ ਦੀ ਵਰਖਾ ਦੇ ਵਿਚਕਾਰ ਆਪਣੀਆਂ ਤਸਵੀਰਾਂ ਜ਼ਬਰਦਸਤ ਕਲਿੱਕ ਕੀਤੀਆਂ।
ਜਦੋਂ ਪੈਪਸ ਨੇ ਉਸ ਨੂੰ ‘ਵੰਸ ਮੋਰ’ ਕਿਹਾ, ਤਾਂ ਸ਼ਹਿਨਾਜ਼ ਨੇ ਆਪਣੇ ਮਜ਼ਾਕੀਆ ਅੰਦਾਜ਼ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਕੋਲ ਫੋਟੋ ਕਲਿੱਕ ਕਰਵਾਉਣ ਲਈ ਦੁਬਾਰਾ ਗੁਲਾਬ ਦੀ ਵਰਖਾ ਕਰਨ ਦਾ ਬਜਟ ਨਹੀਂ ਹੈ। ਕੈਮਰਿਆਂ ਲਈ ਆਪਣੀ ਖੂਬਸੂਰਤ ਮੁਸਕਰਾਹਟ ਦਿਖਾਉਣ ਤੋਂ ਬਾਅਦ, ਉਸਨੇ ਪੈਪਸ ਨੂੰ ਕਿਹਾ, “ਸੰਜੂ ਬਾਬਾ ਦੇ ਨਾਲ ਮੈਂ ਚਲੀ ਅਮਰੀਕਾ।” ਸ਼ਹਿਨਾਜ਼ ਦਾ ਸਿੱਧਾ ਸਵਾਲ ਇਹੀ ਉਠ ਰਿਹਾ ਹੈ ਕਿ ਸਲਮਾਨ ਖਾਨ ਨਾਲ ਫਿਲਮ ਕਰਨ ਤੋਂ ਬਾਅਦ ਹੁਣ ਸੰਜੇ ਦੱਤ ਨਾਲ ਕੋਈ ਫਿਲਮ ਮਿਲ ਗਈ ਹੈ? ਇਸ ਤੋਂ ਬਾਅਦ ਅਨਿਲ ਕਪੂਰ ਨਾਲ ਵੀ ਉਹ ਨਜ਼ਰ ਆਵੇਗੀ। ਇਹ ਸੁਣ ਕੇ ਉਸ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਜ਼ਰੂਰ ਵਧ ਗਿਆ ਹੈ ਕਿ ਸ਼ਹਿਨਾਜ਼ ਹੁਣ ਕੀ ਧਮਾਕਾ ਕਰੇਗੀ।