November 17, 2026, 7:40 pm
----------- Advertisement -----------
HomeNewsEntertainmentਕਿਆਰਾ ਦੇ ਹੱਥਾਂ 'ਚ ਲੱਗੀ ਸਿਧਾਰਥ ਦੇ ਨਾਂ ਦੀ ਮਹਿੰਦੀ, ਥੋੜੀ ਹੀ...

ਕਿਆਰਾ ਦੇ ਹੱਥਾਂ ‘ਚ ਲੱਗੀ ਸਿਧਾਰਥ ਦੇ ਨਾਂ ਦੀ ਮਹਿੰਦੀ, ਥੋੜੀ ਹੀ ਦੇਰ ‘ਚ ਸ਼ੁਰੂ ਹੋਵੇਗੀ ਹਲਦੀ ਦੀ ਰਸਮ

Published on

----------- Advertisement -----------

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਅੱਜ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਜਾ ਰਹੇ ਹਨ। ਲੰਬੀ ਡੇਟਿੰਗ ਤੋਂ ਬਾਅਦ ਇਹ ਜੋੜਾ ਅੱਜ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਵਿਚਕਾਰ ਸੱਤ ਫੇਰੇ ਲਵੇਗਾ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਅੱਜ ਇਕ-ਦੂਜੇ ਦੇ ਨਾਂ ਦੀ ਹਲਦੀ ਲਗਾਉਣ ਜਾ ਰਹੇ ਹਨ ਅਤੇ ਦੋਵਾਂ ਦੀ ਹਲਦੀ ਦੀ ਰਸਮ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਸੂਰਿਆਗੜ੍ਹ ਪੈਲੇਸ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਪੂਰੇ ਇਲਾਕੇ ਨੂੰ ਪੀਲੇ ਰੰਗ ਨਾਲ ਸਜਾਇਆ ਦੇਖਿਆ ਜਾ ਸਕਦਾ ਹੈ। ਜੋੜੇ ਦੀ ਹਲਦੀ ਦੀ ਰਸਮ ਜਲਦੀ ਹੀ ਸ਼ੁਰੂ ਹੋ ਸਕਦੀ ਹੈ। ਕਿਆਰਾ ਦੇ ਹੱਥਾਂ ‘ਤੇ ਸਿਧਾਰਥ ਮਲਹੋਤਰਾ ਦੇ ਨਾਂ ਦੀ ਮਹਿੰਦੀ ਲੱਗ ਗਈ ਹੈ।

ਕਿਆਰਾ-ਸਿਡ ਦਾ ਸੰਗੀਤ ਸਮਾਰੋਹ 6 ਫਰਵਰੀ ਨੂੰ ਹੋਇਆ ਸੀ ਅਤੇ ਦੋਵਾਂ ਨੇ ਆਪਣੇ ਕਰੀਬੀਆਂ ਨਾਲ ਖਾਸ ਤਰੀਕੇ ਨਾਲ ਇਸ ਦਿਨ ਦਾ ਆਨੰਦ ਮਾਣਿਆ। ਇਸ ਦੌਰਾਨ ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਸਿਧਾਰਥ ਅਤੇ ਕਿਆਰਾ ਆਪਣੇ ਵਿਆਹ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਤਿਆਰੀਆਂ ਵਿੱਚ ਲੱਗੇ ਸਟਾਫ ਲਈ ਨੋ ਫੋਨ ਨੀਤੀ ਲਾਗੂ ਕੀਤੀ ਹੈ। ਫਿਲਹਾਲ ਕਿਆਰਾ ਅਤੇ ਸਿਡ ਦੇ ਵਿਆਹ ਲਈ ਜੈਸਲਮੇਰ ‘ਚ ਕਰਨ ਜੌਹਰ, ਜੂਹੀ ਚਾਵਲਾ, ਮਨੀਸ਼ ਮਲਹੋਤਰਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਅੰਬਾਨੀ ਵਰਗੇ ਕਰੀਬੀ ਦੋਸਤ ਮੌਜੂਦ ਹਨ। ਇਸ ਦੇ ਨਾਲ ਹੀ ਅੱਜ ਕਈ ਹੋਰ ਮਸ਼ਹੂਰ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ। ਸਿਧਾਰਥ ਅਤੇ ਕਿਆਰਾ ਨੇ ਲਗਭਗ 3 ਸਾਲ ਇੱਕ ਦੂਜੇ ਨੂੰ ਡੇਟ ਕੀਤਾ ਪਰ ਮੀਡੀਆ ਦੇ ਸਾਹਮਣੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ। ਹੁਣ ਦੋਵੇਂ ਵਿਆਹ ਦੀਆਂ ਤਸਵੀਰਾਂ ਦੇ ਨਾਲ ਸਭ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਕਬੂਲ ਕਰਨਗੇ ਅਤੇ ਪ੍ਰਸ਼ੰਸਕ ਇਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...