October 19, 2026, 8:17 pm
----------- Advertisement -----------
HomeNewsEntertainmentਸਿੱਧੂ ਮੂਸੇਵਾਲਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ, ਜਾਣੋ ਕਿਉਂ ਲਿਖਿਆ ਸੀ-...

ਸਿੱਧੂ ਮੂਸੇਵਾਲਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ, ਜਾਣੋ ਕਿਉਂ ਲਿਖਿਆ ਸੀ- ‘…ਮੈਨੂੰ ਗਲਤ ਨਾ ਸਮਝੋ’

Published on

----------- Advertisement -----------

ਮੁੰਬਈ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਗਾਇਕ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਹ ਸਿਰਫ 28 ਸਾਲ ਦਾ ਸੀ ਅਤੇ ਇੰਨੀ ਛੋਟੀ ਉਮਰ ਵਿਚ ਹੀ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਹ ਘਟਨਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨੇੜੇ ਵਾਪਰੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਨੋਰੰਜਨ ਜਗਤ ‘ਚ ਵੀ ਸੋਗ ਦੀ ਲਹਿਰ ਹੈ। ਇਸ ਦੌਰਾਨ ਮਰਹੂਮ ਗਾਇਕ ਦੀ ਆਖਰੀ ਪੋਸਟ ਵਾਇਰਲ ਹੋ ਰਹੀ ਹੈ, ਜੋ ਉਸ ਨੇ ਆਪਣੀ ਮੌਤ ਤੋਂ 7 ਘੰਟੇ ਪਹਿਲਾਂ ਸ਼ੇਅਰ ਕੀਤੀ ਸੀ।

ਗਾਇਕ ਨੇ 29 ਮਈ ਨੂੰ ਹੀ ਇੰਸਟਾਗ੍ਰਾਮ ‘ਤੇ ਇਕ ਸਟੋਰੀ ਪੋਸਟ ਸ਼ੇਅਰ ਕੀਤੀ ਸੀ। ਦਰਅਸਲ, ਸਿੱਧੂ ਮੂਸੇਵਾਲਾ ਦਾ ਗੀਤ 4 ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਉਸ ਨੇ ਆਪਣੇ ਗੀਤ ਦਾ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਲਿਖਿਆ- ‘ਇਸ ਨੂੰ ਭੁੱਲ ਜਾਓ, ਪਰ ਮੈਨੂੰ ਗਲਤ ਨਾ ਸਮਝੋ।’ ਇੰਸਟਾਗ੍ਰਾਮ ‘ਤੇ ਸਿੱਧੂ ਮੂਸੇਵਾਲਾ ਨੂੰ 7 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਉਸ ਦੀ ਆਖਰੀ ਪੋਸਟ ਨੂੰ ਵੀ 79 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਹੁਣ ਸਿੱਧੂ ਮੂਸੇਵਾਲਾ ਦੀ ਪੋਸਟ ਫੈਨਜ਼ ਵਿੱਚ ਵਾਇਰਲ ਹੋ ਰਹੀ ਹੈ। ਗਾਇਕ ਦੀ ਆਖਰੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲੋਕ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ। ਆਪਣੀ ਆਖਰੀ ਟਵਿੱਟਰ ਪੋਸਟ ਬਾਰੇ ਗੱਲ ਕਰਦੇ ਹੋਏ, ਉਸਨੇ ਬੰਦੂਕ ਦੇ ਨਾਲ ਆਪਣੀ ਫੋਟੋ ਸਾਂਝੀ ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...

ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਏ.ਐੱਸ ਬੀਬੀਆਂ ਨੂੰ ਮਾਨਸਾ ਦੇ ਮੈਦਾਨ ’ਚ ਉਤਾਰਿਆ

ਪੰਜਾਬ ਸਰਕਾਰ ਵੱਲੋਂ ਹੁਣ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼...

ਝੋਟੇ ਦੇ ਕਤਲ ਨੂੰ ਲੈ ਕੇ ਬਣਾਈ ਇਨਸਾਫ ਕਮੇਟੀ ਦਾ ਵੱਡਾ ਐਲਾਨ-‘ਮਾਨਸਾ ਆਉਣ ‘ਤੇ ਅਮਿਤ ਸ਼ਾਹ ਦਾ ਕਰਾਂਗੇ ਵਿਰੋਧ’

ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20...

ਝੋਟੇ ਨੂੰ ਇਨਸਾਫ ਦੇ ਸਮਰਥਨ ‘ਚ ਉਤਰੇ ਗਾਇਕ R Nait, ਕਿਹਾ ‘ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ’

ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ...

ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ‘ਚ ਦਿੱਲੀ-ਪੰਜਾਬ ਮਾਡਿਊਲ ‘ਤੇ ਸ਼ੱਕ, ਮੁੰਬਈ ਪੁਲਿਸ ਲੱਭ ਰਹੀ 7 ਵੱਡੇ ਸਵਾਲਾਂ ਦੇ ਜਵਾਬ

ਮੁੰਬਈ ਦੇ ਜੁਹੂ ਇਲਾਕੇ ‘ਚ ਐਤਵਾਰ (18 ਅਕਤੂਬਰ) ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰਾਫ਼ ‘ਤੇ...

ਅੰਮ੍ਰਿਤਸਰ : ਘਰ ਅੰਦਰੋਂ ਮਿਲੀਆਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ, ਤੇਜ਼ਧਾਰ ਹਥਿਆਰ ਨਾਲ ਕਤਲ ਦਾ ਸ਼ੱਕ

ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ ਦੀ ਗਲੀ ਨੰ. 4 ਵਿਚ ਮਾਂ-ਪੁੱਤ ਦੀ ਮ੍ਰਿਤਕ ਦੇਹ...

ਪੰਜਾਬ ਦੇ ਮੌਜੂਦਾ ਹਾਲਾਤ ਕਾਰਨ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਕੀਤਾ ਗਿਆ ਮੁਲਤਵੀ, ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖਬਰ ਹੈ। ਕੈਨੇਡਾ ਵਿਚ ਹੋ ਰਹੇ ਹੋਲੋਗ੍ਰਾਮ...

ਸੰਗਰੂਰ ‘ਚ ਵਾਪਰੇ ਸੜਕ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁ. ਮੁਆਵਜ਼ੇ ਦਾ ਐਲਾਨ

ਬੀਤੇ ਦਿਨੀਂ ਲਹਿਰਾਗਾਗਾ ਜਾਖਲ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਸੜਕ ‘ਤੇ ਕੰਮ ਕਰ...

 * ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੈਰਿਸ, 18 ਅਕਤੂਬਰ:ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ...