ਚੰਡੀਗੜ੍ਹ 23 ਮਈ, 2022 : – ਰੇਗੇ/ਡੱਬ ਸਟਾਈਲ ਦੇ ਇੰਟਰੋ ਅਤੇ ਰਵਾਇਤੀ ਭੰਗੜਾਬੀਟ ਨਾਲ ਸਜੀ ਮੈਲੋਡੀ ਨਾਲ ਗਾਇਕ ਜੱਗੀ ਡੀ, ਮਿਊਜਕ ਪ੍ਰੋਡਿਊਸਰ ਅਮਿਤ ਰਾਏ ਅਤੇ ਐਮਸੀ ਅਤੇ ਰੈਪਰ ਸਟਿੰਗ-ਏ-ਮੈਨ ਨੇ 90 ਦੇ ਦਹਾਕੇ ਦੇ ਸਾਊਥਾਲ ਸਾਊਂਡ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮੇਂ ਦੇ ਨਾਲ-ਨਾਲ ਵਿਸਰ ਗਏ ਇਸ ਸੰਗੀਤ ਨੂੰ ਦੁਨੀਆਂ ਭਰ ਦੇ ਭੰਗੜਾ ਪ੍ਰੇਮੀਆਂ ਵੱਲੋਂ ਹਮੇਸ਼ਾ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਇਸ ਵੀਡੀਓ ਵਿੱਚ ਤਿੰਨੋਂ ਕਲਾਕਾਰ ਆਪਣੇ ਜੱਦੀ ਸ਼ਹਿਰ ਯੂਬੀ1 ਦੀਆਂ ਸੜਕਾਂ ਤੋਂ ਲੰਘਦੇ ਹਨ। ਵਿਜ਼ (Whiz) ਦੁਆਰਾ ਨਿਰਦੇਸ਼ਤ ਇਹ ਤੇਜ਼ ਗਤੀ ਨਾਲ ਚੱਲਣ ਵਾਲੀ ਰੇਟਰੋ-ਸ਼ੈਲੀ ਵਿੱਚ ਬਣੀ ਫ਼ਿਲਮ ਵਿੱਚ ਪ੍ਰਸਿੱਧ ਸਾਊਥਹਾਲ ਬ੍ਰੌਡਵੇਅ ਅਤੇ ਗਾਣੇ ਦੇ ਮੂਡ ਨੂੰ ਪੇਸ਼ ਕਰਦੇ ਹੋਏ ਪੱਛਮੀ ਲੰਡਨ ਦੇ ਸੰਗੀਤਕ ਇਤਿਹਾਸ ਦੀਆਂ ਪੁਰਾਣੀਆਂ ਯਾਦਾਂ ਦੇ ਦੌਰ ਦੀ ਵਾਪਸੀ ਕੀਤੀ ਹੈ।

ਇਹ ਕਲਾਕਾਰ ਸੰਗੀਤ ਉਦਯੋਗ ਵਿੱਚ 20 ਤੋਂ ਵੱਧ ਸਾਲਾਂ ਤੋਂ ਸਰਗਰਮ ਹਨ ਅਤੇ ਇਹ ਸਾਰੇ ਪੱਛਮੀ ਲੰਡਨ ਦੇ ਸੰਗੀਤ ਟ੍ਰੇਲਬਲੇਜ਼ਰ ਵਜੋਂ ਆਪਣੀ ਨਿੱਜੀ ਪਛਾਣ ਬਣਾ ਚੁੱਕੇ ਹਨ। ਵੋਕਲਿਸਟ ਗਾਇਕ ਜੱਗੀ ਡੀ ਨੇ “ਨਹੀਂ ਜੀਨਾ” (2002), “ਡਾਂਸ ਵਿਦ ਯੂ (ਨੱਚਣਾ ਤੇਰੇ ਨਾਲ)” (2003) ਅਤੇ “ਸੋਹਣੀਏਂ” (2004) ਵਰਗੇ ਗੀਤਾਂ ਨਾਲ ਆਪਣੀ ਆਧੁਨਿਕ ਭੰਗੜਾ ਸ਼ੈਲੀ ਅਤੇ ਡਾਂਸ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਇਆ ਹੈ, ਜੋ ਅੱਜ ਵੀ ਕਿਸੇ ਵੀ ਉਤਸਵ ਜਾਂ ਸਮਾਗਮ ਦਾ ਇੱਕ ਮਹੱਤਵਪੂਰਨ ਹਿੱਸਾ ਬਣਦੇ ਰਹਿੰਦੇ ਹਨ। ਉਹ ਸਾਊਥਹਾਲ ਵਿੱਚ ਜੰਮੇ ਪਹਿਲੇ ਪੰਜਾਬੀਆਂ ਵਿੱਚੋਂ ਇੱਕ ਹੈ ਜਿਸ ਨੇ ਸ਼ਾਨਦਾਰ ਕੰਮ ਦੇ ਨਾਲ, ਆਪਣੇ ਸੈਲਫ਼ ਮੇਡ ਸਟੇਜ ਸ਼ੋਅ ਲਈ ਲਗਾਤਾਰ ਦੁਨੀਆ ਦਾ ਦੌਰਾ ਕਰਦੇ ਹੋਏ ਆਪਣੀ ਆਵਾਜ਼ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਹੈ। ਆਪਣੇ ਸ਼ੁਰੂਆਤੀ ਸਾਲਾਂ ਵਿੱਚਸਾਊਥਹਾਲ ਬ੍ਰੌਡਵੇਅ ਤੋਂ ਕੁਝ ਦੂਰ ਰਹਿਣ ਵਾਲੇ ਅਮਿਤ ਰਾਏ ਨੇ “ਬੱਗਾ ਬੱਗਾ” ਅਤੇ “ਇੰਗਲੈਂਡ” ਵਰਗੇ ਪ੍ਰਸਿੱਧ ਗੀਤਾਂ ਨੂੰ ਬਣਾਉਣ ਲਈ ਸਥਾਨਕ ਆਵਾਜ਼ਾਂ ਅਤੇ ਪ੍ਰਭਾਵਾਂ ਦੀ ਵਰਤੋਂ ਕੀਤੀ, ਜੋ ਅੱਜ ਸਦਾਬਹਾਰ ਕਲਾਸਿਕ ਹਨ। ਸਟਿੰਗ ਰੋਡ ਸ਼ੋਅ ਕੰਪਨੀ ਦੇ ਸੰਸਥਾਪਕ, ਸਟਿੰਗ-ਏ-ਮੈਨ, ਇੱਕ ਮਸ਼ਹੂਰ ਡੀਜੇ ਹਨ ਅਤੇ 80-90 ਦੇ ਦਹਾਕੇ ਦੇ ਸੰਗੀਤ ਦਾ ਇੱਕ ਮੋਹਰੀ ਨਾਮ ਹਨ।

ਜੱਗੀ ਆਪਣੇ ਸਿਗਨੇਚਰ ਸਮੂਦ ਡਾਂਸ ਮੂਵਸ ਵਿੱਚ ਸਫ਼ਲ ਰਹੇ ਹਨ, ਅਮਿਤ ਨੇ ਆਪਣੇ ਨੋਕਿਆ ਸਿਟੀਮੈਨ ਬ੍ਰਿਕ ਮੋਬਾਈਲ ਦਾ ਫਾਇਦਾ ਉਠਾਇਆ ਅਤੇ ਸਟਿੰਗ-ਏ-ਮੈਨ ਹਰ ਤਰ੍ਹਾਂ ਨਾਲ ਸਕਾਰਾਤਮਕ ਮਾਹੌਲ ਬਣਾ ਕੇ ਸਕੂਨ ਪ੍ਰਦਾਨ ਕਰਦੇ ਹਨ। ਸਾਊਥਾਲ ਨੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਏਸ਼ੀਆਈ ਲੋਕਾਂ ਦੀ ਇੱਕ ਪੀੜ੍ਹੀ ਨੂੰ ਜੋ ਪੁਰਾਣੀਆਂ ਯਾਦਾਂ ਅਤੇ ਪ੍ਰਭਾਵ ਦਿੱਤੇ ਹਨ ਅਤੇ ਯੂਕੇ ਭੰਗੜਾ ਸੰਗੀਤ ਉੱਤੇ ਅੱਜ ਵੀ ਬਹੁਤ ਡੂੰਘਾ ਅਤੇ ਮਾਨਤਾ ਵਾਲਾ ਪ੍ਰਭਾਵ ਰੱਖਣ ਵਾਲੇ ਮੂਵਮੈਂਟ ਦਾ ਜੋ ਫਲੈਸ਼ਬੈਕ ਪੇਸ਼ ਕੀਤਾ ਹੈ, ਉਸ ਦਾ ਸੁਆਗਤ ਹੈ।
ਗਾਣੇ ਦਾ ਲਿੰਕ : – https://www.youtube.com/watch?v=OTIoh_L4bsk












